The Summer News
×
Thursday, 16 May 2024

ਦੋਸਤਾਂ ਨਾਲ ਨਹਿਰ 'ਤੇ ਮੱਛੀਆਂ ਫੜਨ ਗਏ 4 ਨੌਜਵਾਨਾਂ 'ਚੋਂ ਇਕ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਮੌ* ਤ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਛਾਉਣੀ ਦੇ ਗਵਾਲਟੋਲੀ ਦੇ ਰਹਿਣ ਵਾਲੇ ਵਿੱਕੀ ਨਾਮਕ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਨ ਮੌ. ਤ ਹੋ ਗਈ ਅਤੇ ਗੋਤਾਖੋਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਾ@ ਸ਼ ਨੂੰ ਨਹਿਰ 'ਚੋਂ ਬਾਹਰ ਕੱਢਿਆ। ਦੱਸ ਦੇਈਏ ਕਿ ਪਿੰਡ ਹਸਤੀ ਵਾਲਾ ਨਹਿਰ 'ਚ ਚਾਰ- ਪੰਜ ਦੋਸਤ ਮੱਛੀਆਂ ਫੜਨ ਲਈ ਆਏ ਸਨ 'ਤੇ ਉਨ੍ਹਾਂ 'ਚੋਂ ਇੱਕ ਨੌਜਵਾਨ ਵਿੱਕੀ ਅਚਾਨਕ ਪਾਣੀ 'ਚ ਡੁੱਬ ਗਿਆ। ਜਿਸ ਦੀ ਨਹਿਰ 'ਚ ਡੁੱਬਣ ਕਾਰਨ ਮੌ# ਤ ਹੋ ਗਈ ਅਤੇ ਪੁਲਿਸ ਵੱਲੋਂ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


ਇਸਦੇ ਨਾਲ ਹੀ ਦੱਸ ਦੇਈਏ ਕਿ ਦੂਜੇ ਪਾਸੇ ਮ੍ਰਿ/ ਤਕ ਵਿੱਕੀ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਵਿੱਕੀ ਸ਼$ ਰਾਬ ਪੀ ਕੇ ਆਪਣੇ ਦੋਸਤਾਂ ਨਾਲ ਮੱਛੀਆਂ ਫੜਨ ਜਾਂਦਾ ਸੀ ਅਤੇ ਇਸ ਵਾਰ ਜਦੋਂ ਉਹ ਮੱਛੀਆਂ ਫੜਨ ਲਈ ਨਹਿਰ 'ਤੇ ਗਿਆ ਤਾਂ ਉਸ ਦੇ ਦੋਸਤਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਵਿੱਕੀ ਨਹਿਰ 'ਚ ਡੁੱਬ ਗਿਆ ਹੈ ਅਤੇ ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾ+ ਸ਼ ਨੂੰ ਬਰਾਮਦ ਕੀਤਾ ਅਤੇ ਪੁਲਸ ਤੋਂ ਮਾਮਲੇ ਦੀ ਗੰਭੀ^ ਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਮ੍ਰਿ/ ਤਕ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਦੀ ਇਕ ਨੌਜਵਾਨ ਨਾਲ ਲੜਾਈ ਹੋਈ ਸੀ, ਜਿਸ ਨੂੰ ਦੋਸਤਾਂ ਨਾਲ ਨਹਿਰ 'ਤੇ ਮੱਛੀਆਂ ਫੜਨ ਗਿਆ ਸੀ ਅਤੇ ਜੇਕਰ ਕੋਈ ਦੋ- ਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Story You May Like