The Summer News
×
Thursday, 16 May 2024

ਗੁਲਜ਼ਾਰ ਗਰੁੱਪ ਵਿਚ ਕਲਾ ਦੀਆਂ ਵੰਨਗੀਆਂ ਦਾ ਖ਼ੂਬਸੂਰਤ ਪ੍ਰਦਰਸ਼ਨ ਕਰਦੇ ਹੋਸਟਲ ਨਾਈਟ ਪ੍ਰੋਗਰਾਮ ਦਾ ਆਯੋਜਨ

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ ਦੇਸ਼ ਵੱਖ ਵੱਖ ਹਿੱਸਿਆਂ ਤੋਂ ਸਿੱਖਿਆਂ ਹਾਸਿਲ ਕਰਨ ਆਏ ਹੋਸਟਲ ਦੇ ਵਿਦਿਆਰਥੀਆਂ ਲਈ ਹੋਸਟਲ ਨਾਈਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪਿਤਾ ਪਰਮੇਸ਼ਰ ਦੀ ਉਸਤਤ ‘ਚ ਸ਼ਬਦ ਗਾਇਨ ਕਰਕੇ ਕੀਤੀ ਗਈ । ਇਸ ਤੋਂ ਬਾਅਦ ਕ੍ਰਮਵਾਰ ਵਿਦਿਆਰਥੀਆਂ ਵੱਲੋਂ ਆਪਣੇ ਆਪਣੇ ਪ੍ਰਦੇਸ਼ਾਂ ਦੇ ਨ੍ਰਿਤ ਪੇਸ਼ ਕਰਕੇ ਪ੍ਰੋਗਰਾਮ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾ ਦਿਤੇ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕਈ ਹਾਸ-ਰਸ ਸਕਿੱਟਾਂ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਜਦ ਕਿ ਵਿਦਿਆਰਥੀਆਂ ਵੱਲੋਂ ਫ਼ੈਸ਼ਨ ਸ਼ੋ ਅਤੇ ਰੋਂਕ ਬੈਂਡ ਦੀ ਪੇਸ਼ਕਸ਼ ਆਪਣੀ ਅਲੱਗ ਛਾਪ ਛੱਡਦੀ ਨਜ਼ਰ ਆਈ। ਪੰਜਾਬ ਦੀ ਸ਼ਾਨ ਗਿੱਧਾ ਤੇ ਭੰਗੜੇ ਦੇ ਤਾਲ ਤੇ ਵਿਦਿਆਰਥੀ ਸੀਟਾਂ ਤੇ ਉੱਠ ਕੇ ਤਾੜੀਆਂ ਅਤੇ ਸੀਟੀਆਂ ਮਾਰਦੇ ਨਜ਼ਰ ਆਏ। ਇਸ ਦੇ ਨਾਲ ਹੀ ਫ਼ੈਸ਼ਨ ਸ਼ੋ ਅਤੇ ਮਿਸਟਰ ਮਿਸ ਹੋਸਟਲ ਵੀ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਰਹੇ।


ਡਾਇਰੈਕਟਰ ਐਗਜ਼ੈਕਟਿਵ ਗੁਰਕੀਰਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਿੱਖਿਆਂ ਵਿਦਿਆਰਥੀਆਂ ਨੂੰ ਸਫਲਤਾ ਦੀ ਉਚਾਈ ਤੇ ਲੈ ਕੇ ਜਾਂਦੀ ਹੈ ਪਰ ਅਸਲ ਕਾਮਯਾਬੀ ਉਹੀ ਹਾਸਿਲ ਕਰਦੇ ਹਨ ਜੋ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਸੂਲਾਂ ਤੇ ਚਲਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਟੇਜ ਤੇ ਵੱਖ ਵੱਖ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਦੇ ਪੇਸ਼ਕਾਰੀ ਨੂੰ ਸਲਾਹੁੰਦੇ ਹੋਏ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਦਿਤੀ ਕਿ ਉਹ ਗੁਲਜ਼ਾਰ ਗਰੁੱਪ ‘ਚ ਆਪਣੀ ਪੜਾਈ ਦੌਰਾਨ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੜਨ ਆਏ ਦੋਸਤ ਬਣਾ ਰਹੇ ਹਨ । ਚੇਅਰਮੈਨ ਗੁਰਚਰਨ ਸਿੰਘ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਕੀਤੀ ਪੇਸ਼ਕਾਰੀ ਲਈ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਲ ਭਵਿਖ ਦੀ ਕਾਮਨਾ ਕੀਤੀ ।

Story You May Like