The Summer News
×
Monday, 20 May 2024

ਪੀਏਯੂ ਦੂਜੀ ਪੰਜਾਬ ਸਰਕਾਰ-ਕਿਸਾਨ ਮਿਲਨੀ ਅਤੇ ਪ੍ਰਵਾਸੀ ਕਿਸਾਨ ਸੰਮੇਲਨ ਕਰਵਾਉਣ ਲਈ ਤਿਆਰ

ਲੁਧਿਆਣਾ, 10 ਮਈ: ਪੰਜਾਬ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਅਤੇ ਉਨ੍ਹਾਂ ਦੇ ਤਜਰਬਿਆਂ ਰਾਹੀਂ ਖੇਤੀ ਯੋਜਨਾਵਾਂ ਬਣਾਉਣ ਲਈ ਪੀ.ਏ.ਯੂ. ਵਿਚ ਪਰਵਾਸੀ ਕਿਸਾਨ ਸੰਮੇਲਨ ਅਤੇ ਦੂਜੀ ਸਰਕਾਰ-ਕਿਸਾਨ ਮਿਲਣੀ 11 ਅਤੇ 12 ਮਈ ਨੂੰ ਕਰਵਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਹੋਣ ਜਾ ਰਹੀ ਇਸ ਮਿਲਣੀ ਦੀ ਪ੍ਰਧਾਨਗੀ ਪੰਜਾਬ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਰਦਾਰ ਕੁਲਦੀਪ ਸਿੰਘ ਕਰਨਗੇ। ਇਸ ਤੋਂ ਇਲਾਵਾ ਹੋਰ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਇਸ ਮੌਕੇ ਸ਼ਿਰਕਤ ਕਰਨਗੇ।

ਪੀ ਏ ਯੂ ਦੇ ਵਾਈਸ ਚਾਂਸਲਰ  ਡਾ ਸਤਿਬੀਰ ਸਿੰਘ ਗੋਸਲ, ਦੋਵਾਂ ਸਮਾਗਮਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਮਿਲਣੀ ਦਾ ਬਕਾਇਦਾ ਆਰੰਭ ਸਵੇਰੇ 11.00 ਵਜੇ ਪੀ ਏ ਯੂ ਮੇਲਾ ਗਰਾਊਂਡ ਵਿਖੇ ਹੋਵੇਗਾ, ਜਦਕਿ ਪਰਵਾਸੀ ਸੰਮੇਲਨ 11 ਮਈ ਨੂੰ ਬਾਅਦ ਦੁਪਹਿਰ ਸ਼ੁਰੂ ਹੋਵੇਗਾ ਜਿਸ ਵਿਚ ਬਦੇਸ਼ ਤੋਂ ਆਏ ਕਿਸਾਨ ਪੰਜਾਬ ਅਤੇ ਨੇੜਲੇ ਇਲਾਕਿਆਂ ਦੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ। ਇਸ ਸਮੇਲਨ ਦਾ ਸਿਖਰ 12 ਮਈ ਨੂੰ ਸ਼ੇਰਗਿੱਲ ਫਾਰਮ, ਊਨਾ ਰੋਡ, ਹੁਸ਼ਿਆਰਪੁਰ ਵਿਖੇ ਕਿਸਾਨਾਂ ਨਾਲ ਵਿਚ
ਵਟਾਂਦਰੇ ਦੇ ਰੂਪ ਵਿਚ ਹੋਵੇਗਾ। ਪੰਜਾਬ ਦੇ ਕਿਸਾਨਾਂ ਨੂੰ ਆਨਲਾਈਨ ਜਾਂ ਹਕੀਕੀ ਰੂਪ ਵਿਚ ਇਸ ਮਿਲਣੀ ਅਤੇ ਸੰਮੇਲਨ ਵਿਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਗਿਆ।

ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦੇ ਸ਼ਮੂਲੀਅਤ ਕਰਨ ਦੀ ਉਮੀਦ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਇਸ ਮਿਲਣੀ ਅਤੇ ਸੰਮੇਲਨ ਦਾ ਉਦੇਸ਼ ਪੰਜਾਬ ਦੇ ਕਿਸਾਨਾਂ ਨਾਲ ਸਰਕਾਰੀ ਨੁਮਾਇੰਦਿਆਂ ਅਤੇ ਅਧਿਕਾਰੀਆਂ ਵਲੋਂ ਵਿਚਾਰ ਵਟਾਂਦਰਾ ਕਰਨਾ ਹੈ। ਇਸ ਤਰ੍ਹ ਉਨ੍ਹਾਂ ਦੀਆਂ ਖੇਤੀ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦੀ ਤਲਾਸ਼ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਕੀਤੀਆਂ ਜਾ ਸਕਣਗੀਆਂ। ਇਸ ਤੋਂ ਇਲਾਵਾ, ਪਰਵਾਸੀ ਕਿਸਾਨ-ਪੰਜਾਬ ਦੇ ਕਿਸਾਨਾਂ ਨਾਲ ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਤਜਰਬਿਆਂ ਦਾ ਆਦਾਨ ਪ੍ਰਦਾਨ ਕਰਨਗੇ। ਇਸ ਤਰ੍ਹਾਂ ਪੰਜਾਬ ਦੀ ਖੇਤੀ ਅਤੇ ਸਹਾਇਕ ਕਿੱਤਿਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਪਾਰਦਰਸ਼ੀ ਸਰਕਾਰੀ ਯੋਜਨਾਬੰਦੀ ਸੰਭਵ ਹੋ ਸਕੇਗੀ।

Story You May Like