The Summer News
×
Saturday, 18 May 2024

ਗੋਗਾਮੇੜੀ ਕਤਲ ਕਾਂਡ 'ਚ ਪੁਲਿਸ ਨੂੰ ਮਿਲੀ ਵੱਡੀ ਕਾਮਜਾਬੀ, ਚੰਡੀਗੜ੍ਹ ਤੋਂ 3 ਦੋਸ਼ੀ ਗ੍ਰਿਫਤਾਰ

ਚੰਡੀਗੜ੍ਹ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਪੁਲਸ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਗੋਗਾਮੇੜੀ ਕਤਲ ਕਾਂਡ ਦੇ ਮੁੱਖ ਦੋਸ਼ੀ ਰੋਹਿਤ ਰਾਠੌੜ ਅਤੇ ਨਿਤਿਨ ਫੌਜੀ ਸਮੇਤ ਤਿੰਨ ਦੋਸ਼ੀਆਂ ਨੂੰ ਚੰਡੀਗੜ੍ਹ ਤੋਂ ਹਿਰਾਸਤ ਵਿਚ ਲਿਆ ਹੈ। ਮੁਲਜ਼ਮਾਂ ਦੇ ਨਾਂ ਰੋਹਿਤ ਰਾਠੌੜ ਅਤੇ ਨਿਤਿਨ ਫੌਜੀ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲੀਸ ਨੇ ਉਦੈ ਨਾਂ ਦੇ ਇੱਕ ਹੋਰ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮ ਸਾਰਿਆਂ ਨੂੰ ਜੈਪੁਰ ਲੈ ਕੇ ਜਾਵੇਗੀ। ਦੱਸ ਦੇਈਏ ਕਿ ਸੁਖਦੇਵ ਸਿੰਘ ਗੋਗਾਮੇਦੀ ਦੀ ਜੈਪੁਰ ਸਥਿਤ ਉਨ੍ਹਾਂ ਦੇ ਘਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪੂਰੀ ਘਟਨਾ ਵਿੱਚ ਕੁੱਲ 17 ਗੋਲੀਆਂ ਚਲਾਈਆਂ ਗਈਆਂ।


ਇਸ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਹਰਿਆਣਾ ਤੋਂ ਪਹਿਲੀ ਗ੍ਰਿਫ਼ਤਾਰੀ ਹੋਈ ਸੀ। ਰਾਜਸਥਾਨ ਪੁਲਿਸ ਨੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ ਦੇ ਪਿੰਡ ਸੁਰੇਤੀ ਪਿਲਾਨੀਆ ਦੇ ਰਹਿਣ ਵਾਲੇ ਨੌਜਵਾਨ ਰਾਮਵੀਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਤੀ ਪਿਲਾਨੀਆ ਦੇ ਰਾਮਵੀਰ ਨੇ ਜੈਪੁਰ 'ਚ ਨਿਤਿਨ ਫੌਜੀ ਲਈ ਸਾਰੇ ਇੰਤਜ਼ਾਮ ਕੀਤੇ ਸਨ। ਨਿਤਿਨ ਫੌਜੀ ਅਤੇ ਰਾਮਵੀਰ ਦੋਵੇਂ ਦੋਸਤ ਹਨ ਅਤੇ ਉਹ ਪਹਿਲਾਂ ਵੀ ਨਿਤਿਨ ਫੌਜੀ ਦੀ ਮਦਦ ਕਰ ਚੁੱਕੇ ਹਨ।

Story You May Like