The Summer News
×
Monday, 29 April 2024

PSEB ਬੋਰਡ ਇਮਤਿਹਾਨ ਸੰਬੰਧੀ ਅਹਿਮ ਖਬਰ, ਅੰਕਾਂ ਦੀ ਐਂਟਰੀ ਲਈ ਜਾਰੀ ਕੀਤਾ ਲਿੰਕ

ਮੋਹਾਲੀ : ਬੋਰਡ ਕਲਾਸਾਂ ਦੇ ਪੇਪਰਾਂ ਦੇ ਅੰਕਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਬੋਰਡ ਦੀਆਂ ਕਲਾਸਾਂ ਦੇ ਅੰਕ ਅਪਲੋਡ ਕਰਨ ਲਈ ਲਿੰਕ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਬੋਰਡ ਦੀਆਂ ਜਮਾਤਾਂ (8ਵੀਂ, 10ਵੀਂ ਅਤੇ 12ਵੀਂ) ਦੀ ਪ੍ਰੀ-ਬੋਰਡ ਪ੍ਰੀਖਿਆ (ਜਨਵਰੀ 2024) ਦੇ ਅੰਕ ਅੱਪਲੋਡ ਕਰ ਦਿੱਤੇ ਗਏ ਹਨ। Epunjab Portal 'ਤੇ ਸਾਰੇ ਵਿਸ਼ਿਆਂ ਦੇ ਅੰਕਾਂ ਦਾ ਲਿੰਕ ਜਾਰੀ ਕੀਤਾ ਗਿਆ ਹੈ।


ਇਸਦੇ ਲਈ, Epunjab ਪੋਰਟਲ 'ਤੇ ਲੌਗਿਨ ਮੀਨੂ 'ਤੇ ਪ੍ਰੀ ਬੋਰਡ ਲੌਗਿਨ 'ਤੇ ਕਲਿੱਕ ਕਰੋ ਅਤੇ ਪ੍ਰੀ-ਬੋਰਡ ਪ੍ਰੀਖਿਆ (ਸੈਸ਼ਨ 2022-23) ਦੇ ਅੰਕ ਦਾਖਲ ਕਰਨ ਲਈ ਪਹਿਲਾਂ ਵਰਤੇ ਗਏ ਲੌਗਇਨ ਆਈਡੀ ਅਤੇ ਪਾਸਵਰਡ ਨੂੰ ਭਰ ਕੇ ਲੌਗਇਨ ਕੀਤਾ ਜਾਵੇਗਾ। ਜੇਕਰ ਲੋਨ ਆਈਡੀ ਪਹਿਲਾਂ ਨਹੀਂ ਬਣਾਈ ਗਈ ਹੈ, ਤਾਂ ਇਸ ਪੋਰਟਲ ਦੀ ਵਰਤੋਂ ਨਾਲ ਸਬੰਧਤ ਜਾਣਕਾਰੀ ਯੂਟਿਊਬ ਲਿੰਕ- www.youtube.com/watch?v=wv-Gd965m-Q 'ਤੇ ਕਲਿੱਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।


 


19-38-3779701121111

Story You May Like