The Summer News
×
Sunday, 12 May 2024

ਅਨੁਸੂਚਿਤ ਜਾਤੀ ਦਾ ਕਲਿਆਣ ਮੋਦੀ ਸਰਕਾਰ ਦੀ ਪ੍ਰਾਥਮਿਕਤਾ : ਵਿਜੇ ਸਾਂਪਲਾ

ਚੰਡੀਗੜ੍ਹ, 22 ਦਸੰਬਰ : ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ  ਦੇ ਜਨਰਲ ਮੈਨੇਜਰ ਅਤੇ ਚੰਡੀਗੜ੍ਹ ਖੇਤਰੀ ਦਫਤਰ ਦੇ ਖੇਤਰੀ ਮੁਖੀ, ਬਲਬੀਰ ਸਿੰਘ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਮੌਜੂਦਗੀ ਵਿੱਚ ਅਨੁਸੂਚਿਤ ਜਾਤੀ/ਜਨਜਾਤੀ ਉੱਦਮੀਆਂ ਲਈ ਨਵੀਂ ਆਸਾਨ ਮਿਆਦੀ ਕਰਜ਼ਾ ਯੋਜਨਾ 'ਸਾਥ' ਦਾ ਅੱਜ ਐਲਾਨ ਕੀਤਾ ਗਿਆ।


ਸਕੀਮ ਐਲਾਨ ਕਰਨ ਮੌਕੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਬਹੁਤ ਹੀ ਉਦਾਰਤਾ ਨਾਲ ਨਵੀਆਂ ਸਕੀਮਾਂ ਲਿਆ ਰਹੀ ਹੈ। ਇਸ ਮੰਤਵ ਲਈ ਇਹ ਕਰਜ਼ਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਬੈਂਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਿਵਸੁਬਰਾਮਨੀਅਨ ਰਮਨ ਇਸ ਸਕੀਮ ਦੀ ਸ਼ੁਰੂਆਤ 28 ਦਸੰਬਰ ਨੂੰ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਕਰਨਗੇ ਜਿਸ ਦੇ ਮੁੱਖ ਮਹਿਮਾਨ ਵਿਜੇ ਸਾਂਪਲਾ ਹੋਣਗੇ। ਇਸ ਮੌਕੇ 500 ਤੋਂ ਵੱਧ ਉੱਦਮੀਆਂ ਦੇ ਪਹੁੰਚਣ ਦੀ ਉਮੀਦ ਹੈ ਜੋ ਇਸ ਕਰਜ਼ਾ ਯੋਜਨਾ ਦਾ ਲਾਭ ਉਠਾਉਣ ਦੇ ਯੋਗ ਹੋਣਗੇ।


ਸਕੀਮ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ  ਦੀ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ/ ਜਨਜਾਤੀ ਉੱਦਮੀ ਨਵੀਂ ਯੂਨਿਟ ਸਥਾਪਤ ਕਰਨ ਜਾਂ ਪਹਿਲਾਂ ਤੋਂ ਸਥਾਪਿਤ ਯੂਨਿਟ ਦੇ ਵਿਸਥਾਰ ਜਾਂ ਆਧੁਨਿਕੀਕਰਨ ਲਈ ਕਰਜ਼ਾ ਲੈ ਸਕਣਗੇ। ਪਹਿਲਾਂ ਤੋਂ ਸਥਾਪਿਤ ਅਤੇ ਉਤਪਾਦਨ ਜਾਂ ਸੇਵਾ ਖੇਤਰ ਵਿੱਚ ਲੱਗ ਇਨ੍ਹਾਂ ਦਰਮਿਆਨੇ ਅਤੇ ਛੋਟੇ ਯੂਨਿਟਾਂ ਦੀ ਸਥਾਪਨਾ, ਵਿਸਥਾਰ ਜਾਂ ਆਧੁਨਿਕੀਕਰਨ ਜਾਂ ਉਨ੍ਹਾਂ ਦੀਆਂ ਹੋਰ ਪੂੰਜੀ ਲੋੜਾਂ ਨੂੰ ਪੂਰਾ ਕਰਨ ਲਈ ਦਿੱਤੇ ਗਏ ਕਰਜ਼ਿਆਂ 'ਤੇ ਵਿਆਜ ਦੀ ਦਰ ਬਹੁਤ ਆਸਾਨ ਹੋਵੇਗੀ। 

Story You May Like