The Summer News
×
Thursday, 16 May 2024

ਸੁਖਬੀਰ ਬਾਦਲ ਨੇ ਦੱਸਿਆ ਵਿਧਾਇਕ‍ਾਂ ਦਾ ਕ੍ਰਿਮੀਨਲ ਰਿਕਾਰਡ

ਲੁਧਿਆਣਾ :  (ਭਰਤ ਸ਼ਰਮਾ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਲੁਧਿਆਣਾ ਦੀ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਿਚ ਬੀਤੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਵਿਦਿਆਰਥੀਆਂ ਪੀਐੱਚਡੀ ਸਕਾਲਰ ਅਤੇ ਕੱਚੇ ਵਰਕਰਾਂ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਦੇ ਵਿੱਚ ਬੈਠ ਕੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਵਿਦਿਆਰਥੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਾ ਤਾਂ ਉਨ੍ਹਾਂ ਨੂੰ ਹਾਲੇ ਤੱਕ ਪੱਕਾ ਕਰਨ ਸਬੰਧੀ ਕੋਈ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਨਾ ਹੀ ਖਾਲੀ ਅਸਾਮੀਆਂ ਜੋ ਬੀਤੇ ਲੰਮੇ ਸਮੇਂ ਤੋਂ ਪਈਆਂ ਹਨ | ਜਿਸ ‘ਚ ਉਹ ਭਰੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ ਬੀਤੇ ਡੇਢ ਸਾਲ ਤੋਂ ਯੂਨੀਵਰਸਿਟੀ ਵਿੱਚ ਕੋਈ ਵਾਈਸ ਚਾਂਸਲਰ ਹੀ ਨਹੀਂ ਹੈ ਉਰੀ ਯੂਨੀਵਰਸਿਟੀ ਹੀ ਰੱਬ ਆਸਰੇ ਚੱਲ ਰਹੀ ਹੈ ਇਸ ਤੋਂ ਇਲਾਵਾ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਵਿੱਚ ਗ਼ੈਰ ਪੰਜਾਬੀਆਂ ਦੀਆਂ ਭਰਤੀਆਂ ਹੋ ਰਹੀਆਂ ਹਨ | ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਸੰਬੰਧੀ ਵੀ ਪੰਜਾਬ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ ਸੁਖਬੀਰ ਬਾਦਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮੁੱਦਾ ਗਵਰਨਰ ਨੂੰ ਚੁੱਕਣਗੇ|


ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ ਸਰਕਾਰ ਚਲਾਉਣ ਦਾ ਤਜਰਬਾ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕੇਜਰੀਵਾਲ ਅਤੇ ਰਾਘਵ ਚੱਢਾ ਚਲਾ ਰਹੇ ਨੇ ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਦਾ ਜ਼ਿਕਰ ਕਰਨੋਂ ਵੀ ਕਰਨਾ ਪਿਆ ਤਾਂ ਉਹ ਵੀ ਕਰਾਂਗੇ ਕਿਉਂਕਿ ਉਨ੍ਹਾਂ ਤੇ ਦਬਾਅ ਪਾਵਾਂਗੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਹੁਤ ਜ਼ਿਆਦਾ ਗ਼ੈਰ ਜ਼ਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਮੁੱਖਮੰਤਰੀ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਿਸੇ ਨੂੰ ਮਿਲ ਹੀ ਨਹੀਂ ਰਿਹਾ ਉਨ੍ਹਾਂ ਕਿਹਾ ਕਿ ਇਹ ਅੰਗਰੇਜ਼ਾਂ ਦੀ ਸਰਕਾਰ ਹੈ ਜੋ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੀ ਹੈ ਉਥੇ ਹੀ ਉਨ੍ਹਾਂ ਨਹਿਰੀ ਪਾਣੀ ਦੇ ਮੁੱਦੇ ਨੂੰ ਲੈ ਕੇ ਵੀ ਕਿਹਾ ਕਿ ਪਾਣੀ ਨਹਿਰਾਂ ਦਾ ਨਹੀਂ ਛੱਡਿਆ ਗਿਆ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਹੈ | ਉਨ੍ਹਾਂ ਕਿਹਾ ਕਿਸਾਨਾਂ ਦੀ ਫਸਲ ਨੂੰ ਸੁੰਡੀ ਲੱਗ ਗਈ ਹੈ ਉਨ੍ਹਾਂ ਕਿਹਾ ਇਹੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਜਿਨ੍ਹਾਂ ਨੇ ਅੱਗੇ ਜਾ ਕੇ ਪੰਜਾਬ ਦੀ ਕਿਸਾਨੀ ਨੂੰ ਹੋਰ ਬਿਹਤਰ ਬਣਾਉਣਾ ਹੈ ਪਰ ਅੱਜ ਉਹ ਹੀ ਧਰਨੇ ਤੇ ਬੈਠੇ |


ਉੱਥੇ ਹੀ ਦੂਜੇ ਪਾਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਵਿਵਾਦਤ ਸਿਆਸਤਦਾਨ ਸਾਡੇ ਕੋਲ ਪਹੁੰਚ ਰਹੇ ਨੇ ਉਨ੍ਹਾਂ ਕਿਹਾ ਇਹ ਅਕਾਲੀ ਦਲ ਦੇ ਸਮੇਂ ਫਿਰ ਵੀ ਥੋੜ੍ਹੀ ਬਹੁਤ ਭਰਤੀਆਂ ਹੋਈਆਂ ਸਨ ਹੌਲੀ ਹੌਲੀ ਕਾਂਗਰਸ ਦੇ ਸਮੇਂ ਆ ਕੇ ਘਟਦੀਆਂ ਗਈਆਂ ਅਤੇ ਹੁਣ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿਚ ਕੋਈ ਵੀ ਭਰਤੀ ਨਹੀਂ ਹੋਈ ਪਰ ਜਦ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਸਰਕਾਰ ਬਣੇ ਅਜੇ ਚਾਰ ਹੀ ਮਹੀਨੇ ਹੋਏ ਨੇ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ ਵਿਦਿਆਰਥੀਆਂ ਨੇ ਕਿਹਾ ਕਿ ਸਾਰੇ ਸਿਆਸਤਦਾਨ ਸਾਨੂੰ ਸਾਥ ਦੇ ਰਹੇ ਨੇ ਪਰ ਧਰਨਾ ਵੀ ਉਦੋਂ ਹੀ ਛੱਕਾਂਗੇ ਜਦੋਂ ਸਾਡੀਆਂ ਅਸਾਮੀਆਂ ਕੱਢੀਆਂ ਜਾਣਗੀਆਂ ਅਤੇ ਭਰਤੀਆਂ ਨੂੰ ਲੈ ਕੇ ਅਖ਼ਬਾਰ ਵਿਚ ਨੋਟਿਸ ਜਾਰੀ ਕੀਤਾ ਜਾਵੇਗਾ|


Story You May Like