The Summer News
×
Tuesday, 21 May 2024

9 ਸਾਲ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰੇ ਕੇਂਦਰ ਸਰਕਾਰ: ਬੀਕੇਯੂ ਹਰਿੰਦਰ ਲੱਖੋਵਾਲ

ਲੁਧਿਆਣਾ, 10 ਜੂਨ : ਸਥਾਨਕ ਬੱਸ ਸਟੈਂਡ ਦੇ ਨੇੜੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੁੱਖ ਦਫਤਰ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਮੁੱਦਿਆਂ ਤੇ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਜਿੱਥੇ ਸਵਾਮੀ ਨਾਥਨ ਰਿਪੋਰਟ ਅਤੇ ਐਮਐਸਪੀ ਤੇ ਇਲਾਵਾ ਤਮਾਮ ਮੁੱਦਿਆਂ ਦੇ ਗੱਲਬਾਤ ਕਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋ ਜਾਣ ਮਗਰੋਂ ਵੀ ਕਿਸਾਨਾਂ ਨੂੰ ਕੋਈ ਵੀ ਸਮਰਥਨ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਤੋ ਇਲਾਵਾ ਉਨ੍ਹਾਂ ਮੌਜੂਦਾ ਦੀ ਸਰਕਾਰ ਕੋਲੋਂ ਮੂੰਗੀ ਦੀ ਫਸਲ ਤੇ ਐਮਐਸਪੀ ਦੀ ਮੰਗ ਕੀਤੀ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਵੀ ਮੁਆਵਜੇ ਦੀ ਮੰਗ ਕੀਤੀ।

Story You May Like