The Summer News
×
Sunday, 19 May 2024

ਭਾਜਪਾ ਦੀ ਸਰਹਿੰਦ ਰੈਲੀ 'ਚ ਸ਼ਾਮਿਲ ਹੋਣ ਲਈ ਸਮਰਾਲਾ ਤੋਂ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ 'ਚ ਜੱਥਾ ਰਵਾਨਾ

ਸਮਰਾਲਾ, 24 ਜੂਨ : ਭਾਰਤੀ ਜਨਤਾ ਪਾਰਟੀ ਦੇ 9 ਸਾਲ ਬੇਮਿਸਾਲ ਪ੍ਰੋਗਰਾਮ ਤਹਿਤ ਸਰਹਿੰਦ ਵਿੱਚ ਸੂਬਾ ਪੱਧਰੀ ਰੈਲੀ ਰੱਖੀ ਗਈ। ਜਿਸ ਵਿਚ ਪੰਜਾਬ ਭਰ ਵਿਚੋਂ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ, ਮੈਂਬਰ ਅਤੇ ਵਰਕਰ ਸ਼ਾਮਲ ਹੋਣ ਜਾ ਰਹੇ ਹਨ। ਰੈਲੀ ਨੂੰ ਸੰਬੋਧਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕੀਤੀ ਜਾਵੇਗਾ। ਰੈਲੀ ਵਿਚ ਸ਼ਾਮਿਲ ਹੋਣ ਲਈ ਹਲਕਾ ਸਮਰਾਲਾ ਤੋਂ ਕਰਨਵੀਰ ਸਿੰਘ ਢਿੱਲੋਂ (ਪ੍ਰਧਾਨ ਪੁਲਸ ਜ਼ਿਲਾ ਖੰਨਾ ਭਾਰਤੀ ਜਨਤਾ ਪਾਰਟੀ) ਦੀ ਅਗਵਾਈ ਵਿੱਚ ਸਮਰਾਲਾ ਤੇ ਮਾਛੀਵਾੜਾ ਤੋਂ 10 ਬੱਸਾ ਨੂੰ ਰਵਾਨਗੀ ਦਿੱਤੀ।


ਕਰਨਵੀਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ 9 ਸਾਲ ਬੇਮਿਸਾਲ ਪ੍ਰੋਗਰਾਮ ਤਹਿਤ ਸਰਹਿੰਦ ਵਿੱਚ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਪਹੁੰਚ ਰਹੇ ਹਨ। ਪ੍ਰਧਾਨ ਢਿੱਲੋਂ ਨੇ ਕਿਹਾ ਕਿ ਪਿੰਡਾਂ ਵਿਚ ਬੀਜੇਪੀ ਮਜ਼ਬੂਤੀ ਨਾਲ ਵੱਧ ਰਹੀ ਹੈ। ਮੋਦੀ ਸਰਕਾਰ ਹਰ ਵਰਗ ਦਾ ਭੋਲਾ ਸੋਚਦੀ ਹੈ। ਹੁਣ ਬੀਜੇਪੀ ਦਾ ਪਿੰਡ ਪਿੰਡ ਵਿੱਚ ਝੰਡਾ ਲਹਿਰਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਵੇਗੀ।

Story You May Like