The Summer News
×
Friday, 10 May 2024

ਮਾਮੂਲੀ ਤਕਰਾਰ ਤੋਂ ਬਾਅਦ ਝਗੜੇ ਦੌਰਾਨ ਔਰਤ ਦੀ ਹੋਈ ਮੌ/ਤ, ਜਾਂਚ 'ਚ ਜੁਟੀ ਪੁਲਿਸ

ਬਟਾਲਾ, ਵਿੱਕੀ ਮਲਿਕ : ਜਿੱਥੇ ਲੋਕ ਕੱਲ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸਨ ਉਥੇ ਹੀ  ਕਾਦੀਆਂ ਦੇ ਪਿੰਡ ਨੰਗਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਥੇ ਨਾਲ ਦੇ ਹੀ ਪਿੰਡ ਵਾਲੇ ਕੁਝ ਨੌਜਵਾਨਾਂ ਵੱਲੋਂ ਸਫਾਰੀ ਗੱਡੀ ਤੇ ਆ ਕੇ ਤੇਜ਼ਤਾਰ ਹਥਿਆਰਾਂ ਨਾਲ ਪਿੰਡ ਛੋਟਾ ਨੰਗਲ ਦੇ ਨੌਜਵਾਨ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਇਸੇ ਗੁੰਡਗਰਦੀ ਦੌਰਾਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ | ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

 

ਜਾਣਕਾਰੀ ਦਿੰਦੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰਾ ਨੇ ਕਿਹਾ ਕਿ  ਇਹਨਾਂ ਵੱਲੋਂ ਸਾਡੇ ਪਿੰਡ ਚ ਦੂਸਰੀ ਵਾਰ ਹਮਲਾ ਕੀਤਾ ਗਿਆ ਹਮਲਾਵਰ ਆਪਣੀ ਸਫਾਰੀ ਗੱਡੀ ਇੱਥੇ ਹੀ ਛੱਡ ਕੇ ਭੱਜ ਗਏ ਹਨ ਇਸ ਗੁੰਡਾਗਰਦੀ ਦੇ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

 

ਉਥੇ ਹੀ ਕਾਦੀਆਂ ਦੇ ਐਸਐਚ ਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਛੋਟਾ ਨੰਗਲ ਵਿੱਚ ਝਗੜਾ ਹੋਇਆ ਸੀ ਜਿਸ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ। ਹਮਲਾਵਰਾਂ ਦੀ ਸਫਾਰੀ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।

 

Story You May Like