The Summer News
×
Monday, 20 May 2024

ਬੈੰਕ ਰਿਟਾਇਰੀਆਂ ਨੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਸੌਂਪਿਆ

ਲੁੁਧਿਆਣਾ : ਆਲ ਇੰਡੀਆ ਬੈੰਕ ਰਿਟਾਇਰੀਜ ਫੈਡਰੇਸ਼ਨ (ਏ.ਆਈ.ਬੀ.ਆਰ.ਐਫ) ਦੀ ਲੁਧਿਆਣਾ ਇਕਾਈ ਵਲੋੰ  ਇਥੋਂ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਮੈਮੋਰੰਡਮ ਸੌਂਪਿਆ ਗਿਆ। ਵੱਖ ਵੱਖ ਬੈੰਕਾਂ ਤੋਂ ਆਏ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮੈਮੋਰੰਡਮ ਦਿੱੱਤਾ। ਉਨ੍ਹਾਂ ਦੱਸਿਆ ਕਿ 1995 ਵਿੱਚ ਜਦੋੰ ਤੋਂ  ਪੈਨਸ਼ਨ ਲਾਗੂ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ  ਕਰਮਚਾਰੀਆਂ ਅਤੇ ਅਧਿਕਾਰੀਆਂ ਦਾ  ਤਨਖਾਹਾਂ ਵਿੱਚ ਵਾਧੇ ਦਾ ਸਮਝੌਤਾ ਹਰ ਪੰਜ ਸਾਲ ਬਾਅਦ ਹੋ ਚੁੱਕਾ ਹੈ। ਪਰ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਅਪਡੇਸ਼ਨ ਨਹੀਂ ਕੀਤੀ ਗਈ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਡੈਲੀਗੇਸ਼ਨ ਮੈਂਬਰਾਂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਇਸ ਮਸਲੇ ਨੂੰ ਸੰਸਦ ਵਿੱਚ ਉਠਾਉਣ ਦਾ ਭਰੋਸਾ ਦਿੱਤਾ।


ਡੈਲੀਗੇਸ਼ਨ ਵਿੱਚ ਲੁਧਿਆਣਾ ਏਆਈਬੀਆਰਐਫ ਦੇ ਸਕੱਤਰ ਦਰਸ਼ਨ ਸਿੰਘ ਰੀਹਲ, ਪ੍ਰਧਾਨ ਐਮ ਪੀ ਬੱੱਸੀ,ਚੇਅਰਮੈਨ ਵਿਨੋਦ ਸੂਦ ਤੋਂ ਇਲਾਵਾ ਐਮ ਐਸ ਭਾਟੀਆ, ਅਵਤਾਰ ਛਿੱਬੜ, ਪੀ ਐਸ ਸੈਣੀ, ਜਗਤਾਰ ਸਿੰਘ, ਆਤਮਜੀਤ ਸਿੰਘ, ਮੇਘ ਨਾਥ, ਸੁਭਾਸ਼ ਮਲਿਕ, ਐਮ.ਆਰ. ਗਰਗ, ਐਸ.ਕੇ.ਰਿਸ਼ੀ,ਐਮ.ਪੀ.ਭਗਤ, ਰਾਜੇਸ਼ ਅੱਤਰੀ ਅਤੇ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਏ।

Story You May Like