The Summer News
×
Friday, 21 June 2024

ਸਾਬਕਾ MLA ਕੁਲਬੀਰ ਜ਼ੀਰਾ ਨੂੰ ਵੱਡਾ ਝੱਟਕਾ , ਸੈਸ਼ਨ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ

ਫਿਰੋਜ਼ਪੁਰ (14 ਜੂਨ )- ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।  ਫਿਰੋਜ਼ਪੁਰ ਸੈਸ਼ਨ ਕੋਰਟ ਨੇ ਸਾਬਕਾ ਵਿਧਾਇਕ ਕਾਂਗਰਸ ਕੁਲਬੀਰ ਸਿੰਘ ਜੀਰਾ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਹੈ।ਦੱਸ ਦਈਏ ਕਿ  ਕੁਲਬੀਰ ਜੀਰਾ ਅਤੇ ਉਸਦੇ ਰਿਸ਼ਤੇਦਾਰਾਂ ਉਤੇ ਜੀਰਾ ਸਦਰ ਥਾਣੇ ਵਿੱਚ ਹੱਤਿਆ ਦੀ ਕੋਸ਼ਿਸ਼ ਸਣੇ ਆਮਜੈਕਟ ਸਹਿਤ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਥਾਣਾ ਸਦਰ ਵਿੱਚ ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜੀਰਾ ‘ਤੇ 307, ਹੱਤਿਆ ਦੀ ਕੌਸ਼ਿਸ਼ ਅਤੇ ਆਰਮਜ ਐਕਟ ਸਹਿਤ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਹੈ। ਬੀਤੇ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਣੇ ਕੁਝ ਲੋਕਾਂ ਦੇ ਖਿਲਾਫ ਜਮੀਨ ‘ਤੇ ਕਬਜ਼ੇ ਨੂੰ ਲੈ ਕੇ ਮੁਕੱਦਮਾ ਦਰਜ਼ ਕੀਤਾ ਗਿਆ ਸੀ।ਅੱਜ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਰਿੰਦਰ ਅਗਰਵਾਲ ਸੈਸ਼ਨ ਜੱਜ ਦੀ ਅਦਾਲਤ ਨੇ ਕੁਲਬੀਰ ਸਿੰਘ ਜ਼ੀਰਾ ਦੀ ਜਮਾਨਤ ਅਰਜੀ ਖਾਰਜ ਕ ਕਰ ਦਿੱਤੀ। ਪੀੜਤ ਪੱਖ ਵੱਲੋਂ ਪੇਸ਼ ਹੋਏ ਵਕੀਲ ਲਵਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜਿਸ ਦੌਰਾਨ ਇਹ ਵਾਰਦਾਤ ਹੋਈ ਕੁਲਬੀਰ ਸਿੰਘ ਜੀਰਾ ਫੋਨ ‘ਤੇ ਦੇ ਪੂਰੀ ਕਮਾਂਡ ਦੇ ਰਿਹਾ ਸੀ। ਪੀੜਿਤ ਪੱਖ ਨੇ ਕੁਲਬੀਰ ਸਿੰਘ ਜੀਰਾ ਦੀਆਂ ਫੋਨ ਕਾਲ ਡਿਟੇਲ ਵੀ ਪੇਸ਼ ਕੀਤੀਆਂ।  ਤੱਥਾਂ ਦੇ ਅਧਾਰ ਉਤੇ ਅਦਾਲਤ ਨੇ ਕੁਲਬੀਰ ਜੀਰਾ ਦੀ ਜਮਾਨਤ ਰੱਦ ਕਰ ਦਿੱਤੀ ਅਤੇ ਕਿਸੇ ਵੇਲੇ ਵੀ ਪੁਲਿਸ ਕੁਲਬੀਰ ਸਿੰਘ ਜੀਰਾ ਨੂੰ ਗ੍ਰਿਫਤਾਰ ਕਰ ਸਕਦੀ ਹੈ।ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਥਾਣਾ ਸਦਰ ਵਿੱਚ ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜੀਰਾ ‘ਤੇ 307, ਹੱਤਿਆ ਦੀ ਕੌਸ਼ਿਸ਼ ਅਤੇ ਆਰਮਜ ਐਕਟ ਸਹਿਤ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਹੋਇਆ ਹੈ। ਬੀਤੇ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਣੇ ਕੁਝ ਲੋਕਾਂ ਦੇ ਖਿਲਾਫ ਜਮੀਨ ‘ਤੇ ਕਬਜ਼ੇ ਨੂੰ ਲੈ ਕੇ ਮੁਕੱਦਮਾ ਦਰਜ਼ ਕੀਤਾ ਗਿਆ ਸੀ।  ਕਬਜ਼ੇ ਦੌਰਾਨ ਦੋ ਧਿਰਾਂ ਵਿੱਚ ਚੱਲੀ ਗੋਲੀਬਾਰੀ ਦੌਰਾਨ ਦੋ ਲੋਕਾਂ ਨੂੰ ਗੋਲੀ ਲੱਗੀ ਸੀ। ਇਸ ਮਾਮਲੇ ਵਿੱਚ ਹੁਣ ਕੁਲਬੀਰ ਸਿੰਘ ਜੀਰਾ ਨੂੰ ਵੀ ਪੁਲਿਸ ਨੇ ਨਾਮਜਦ ਕੀਤਾ ਸੀ।

Story You May Like