The Summer News
×
Monday, 20 May 2024

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸ਼ੁਰੂ ਕਰਵਾਈ ਮੱਕੀ ਦੀ ਖਰੀਦ

ਸਮਰਾਲਾ, 13 ਜੂਨ : ਸਮਰਾਲਾ ਮੰਡੀ ਵਿੱਚ ਮੱਕੀ ਦੀ ਫਸਲ ਦੀ ਖਰੀਦ ਦੀ ਸ਼ੁਰੂਆਤ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੱਕੀ ਦੀ ਖਰੀਦ ਦੀ ਸ਼ੁਰੂਆਤ ਤਾਂ 6 ਤੋਂ ਸ਼ੁਰੂ ਹੋ ਚੁੱਕੀ ਹੈ। ਵੇਰਕਾ ਪਲਾਂਟ ਵਲੋਂ ਮਾਰਕਫੈੱਡ ਦੇ ਜ਼ਰੀਏ ਅੱਜ ਮੱਕੀ ਦੀ ਖਰੀਦ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਪਲਾਂਟ ਨੂੰ ਮੱਕੀ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੱਧ ਖਰੀਦਦਾਰ ਮੰਡੀ ਵਿੱਚ ਆਉਣਗੇ ਫ਼ਸਲ ਦਾ ਉਨ੍ਹਾਂ ਵੱਧ ਰੇਟ ਮਿਲੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਫ਼ਸਲ ਦੀ ਸਾਭ ਸੰਭਾਲ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।


ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਨੇ ਕਿਹਾ ਕਿ ਅੱਜ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਮਰਾਲਾ ਮੰਡੀ ਵਿੱਚ ਮੱਕੀ ਦੀ ਖਰੀਦ ਦੀ ਸ਼ੁਰੂਆਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੋ ਖਰੀਦ ਮਾਰਕਫੈੱਡ ਵੱਲੋਂ ਸ਼ੁਰੂ ਕੀਤੀ ਗਈ ਹੈ। ਉਸ ਨਾਲ ਜ਼ਿਮੀਂਦਾਰ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸਮਰਾਲਾ ਮੰਡੀ ਵਿੱਚ ਆਸਪਾਸ ਦੀਆਂ ਮੰਡੀਆਂ ਨਾਲੋਂ 15 ਤੋਂ 20 ਰੁਪਏ ਜ਼ਿਆਦਾ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਮੰਡੀ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਵਿੱਚ ਆੜਤੀਆਂ ਦਾ ਵੀ ਯੋਗਦਾਨ ਹੁੰਦਾ ਹੈ। 


ਮਾਰਕਫੈੱਡ ਸਮਰਾਲਾ ਦੇ ਮੈਨੇਜਰ ਵਿਜੇ ਕੁਮਾਰ ਭੋਲਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਵੇਰਕਾ ਪਲਾਂਟ ਭੱਟੀਆਂ ਵਲੋਂ ਮਾਰਕਫੈੱਡ ਰਾਹੀਂ ਮੱਕੀ ਦੀ ਸਿੱਧੀ ਖਰੀਦ ਕੀਤੀ ਜਾ ਰਹੀ ਹੈ। ਇਸ ਵਾਰ ਵੀ 6 ਤਾਰੀਖ ਤੋ ਖ਼ਰੀਦ ਸ਼ੁਰੂ ਕੀਤੀ ਗਈ ਹੈ ਤੇ ਵੇਰਕਾ ਪਲਾਂਟ ਵਲੋਂ ਮਾਰਕਫੈੱਡ ਨਾਲ ਮਿਲ ਕੇ ਇਹ ਖਰੀਦ ਕੀਤੀ ਜਾ ਰਹੀ ਹੈ। ਇਸ ਵਿਚ ਸਰਕਾਰ ਦਾ ਬਹੁਤ ਵਧੀਆ ਰੋਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਿਭਾਗ ਕਿਸਾਨ ਭਰਾਵਾਂ ਦੀ ਮੱਦਦ ਲਈ ਦਿਨ ਰਾਤ ਤਿਆਰ ਰਹਿੰਦੇ ਹਨ।

Story You May Like