The Summer News
×
Tuesday, 21 May 2024

ਲੁਧਿਆਣਾ 'ਚ ਤੇਜ਼ ਰਫ਼ਤਾਰ ਪਨਬਸ ਪੁੱਲ ਦੇ ਪਿਲਰ ਨਾਲ ਟਕਰਾਈ, ਡਰਾਇਵਰ ਸਮੇਤ 17-20 ਸਵਾਰੀਆਂ ਨੂੰ ਲੱਗੀਆਂ ਸੱਟਾਂ

ਲੁਧਿਆਣਾ, 3 ਜੂਨ : ਫਿਰੋਜਪੁਰ ਤੋਂ ਪਟਿਆਲਾ ਜਾ ਰਹੀ ਪਨਬਸ ਦਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ 'ਤੇ ਸਥਿਤ ਪੀਏਯੂ ਦੇ ਸਾਹਮਣੇ ਜ਼ੋਰਦਾਰ ਧਮਾ+ਕੇ ਕਾਰਨ ਡਰਾਇਵਰ ਤੇ ਬੱਸ ਕੰਟਰੋਲ ਗੁਆ ਬੈਠਾ ਤੇ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ। ਹਾ+ਦ+ਸੇ ਦੌਰਾਨ ਬੱਸ ਡਰਾਇਵਰ ਸਮੇਤ 17 ਤੋਂ 20 ਸਵਾਰੀਆਂ ਜ਼ਖ+ਮੀ ਹੋ ਗਈਆਂ।


ਜਾਣਕਾਰੀ ਦੇ ਅਨੁਸਾਰ ਹਾ+ਦ+ਸਾ ਲੁਧਿਆਣਾ ਦੇ ਪੀਏਯੂ ਗੇਟ ਨੰਬਰ 1 ਦੇ ਬਾਹਰ ਵਾਪਰਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡਰਾਈਵਰ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ, ਜਿਸ ਕਾਰਨ ਉਹ ਬੱਸ ‘ਤੇ ਕੰਟਰੋਲ ਗੁਆ ਬੈਠਾ ਅਤੇ ਖੰਭੇ ਨਾਲ ਟਕਰਾ ਗਈ। ਬੱਸ 'ਚ 70 ਸਵਾਰੀਆਂ ਸਨ, ਜਿਨ੍ਹਾਂ 'ਚੋਂ 15-20 ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਡਰਾਈਵਰ ਦੇ ਪੱਟ 'ਤੇ ਸੱਟ ਲੱਗੀ। ਬੱਸ ਦੇ ਕੰਡਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਬੱਸ ਫਿਰੋਜ਼ਪੁਰ ਤੋਂ ਪਟਿਆਲਾ ਲੈ ਕੇ ਜਾ ਰਹੇ ਸਨ। ਲੁਧਿਆਣਾ 'ਚ ਪੀਏਯੂ ਨੰਬਰ 2 ਦੇ ਗੇਟ 'ਤੇ ਸਵਾਰੀਆਂ ਨੂੰ ਉਤਾਰ ਕੇ ਅੱਗੇ ਵਧਣ ਤੋਂ ਬਾਅਦ ਅਚਾਨਕ ਬੱਸ 'ਚੋਂ ਜ਼ੋਰਦਾਰ ਆਵਾਜ਼ ਆਈ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਟਾਇਰ ਫਟ ਗਿਆ ਹੈ, ਪਰ ਬਾਅਦ ਵਿਚ ਪਤਾ ਲੱਗਾ ਕਿ ਪਟਾ ਟੁੱਟਣ ਕਾਰਨ ਬੱਸ ਹਾਦ+ਸਾਗ੍ਰਸਤ ਹੋ ਗਈ ਸੀ। ਦੂਜੇ ਪਾਸੇ ਟਰੈਫਿਕ ਪੁਲੀਸ ਅਨੁਸਾਰ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਇਲਾਜ ਕਰਵਾ ਦਿੱਤਾ ਗਿਆ ਹੈ।

Story You May Like