The Summer News
×
Friday, 10 May 2024

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ

ਲੁਧਿਆਣਾ: ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਡਿਪਾਰਟਮੈਂਟ ਆਫ਼ ਅਪਲਾਈਡ ਹੈਲਥ ਸਾਇੰਸਿਜ਼ ਵੱਲੋਂ ਇੰਡਸ ਹਸਪਤਾਲ ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਦੇ ਸਹਿਯੋਗ ਨਾਲ ਗੁਲਜ਼ਾਰ ਗਰੁੱਪ ਕੈਂਪਸ ਵਿਚ ਇੱਕ ਮੁਫ਼ਤ ਸਿਹਤ ਮੁਲਾਂਕਣ ਕੈਂਪ ਲਗਾਇਆ। 


ਕੈਂਪ ਵਿਚ ਟੀਚਿੰਗ ਅਤੇ ਨਾਨ ਟੀਚਿੰਗ ਮੁਲਜ਼ਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਆਸ ਪਾਸ ਇਲਾਕੇ ਦੇ ਲੋਕਾਂ ਨੇ ਵੀ ਹਿੱਸਾ ਲੈਂਦੇ ਹੋਏ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਕੈਂਪ ਦਾ ਮੁੱਖ ਮੰਤਵ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਮਾਜ ਦੀਆਂ ਆਮ ਸਿਹਤ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹੱਲ ਕਰਨ ਦੇ ਤਰੀਕੇ ਤਿਆਰ ਕਰਨ ਲਈ ਸਮਾਜ ਨੂੰ ਸਿਹਤ ਸਬੰਧੀ ਜਾਣਕਾਰੀ ਦੇਣਾ ਸੀ। ਇਸ ਕੈਂਪ ਦਾ ਚਾਰ ਸੌ ਤੋਂ ਵੱਧ ਲੋਕਾਂ ਨੇ ਲਾਭ ਉਠਾਇਆ। ਇਸ ਕੈਂਪ ਦਾ ਉਦਘਾਟਨ ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਵੱਲੋਂ ਕੀਤਾ ਗਿਆ। ਜਦ ਕਿ ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਮੁਫ਼ਤ ੳ ਪੀ ਡੀ, ਦੰਦਾਂ ਦੀ ਜਾਂਚ, ਫ਼ਰੀ ਮਨੋਵਿਗਿਆਨਕ ਕੰਸਲਟੈਂਸੀ ਅਤੇ ਪੋਸ਼ਣ ਸੰਬੰਧੀ ਮੁਫ਼ਤ ਸਲਾਹ ਸ਼ਾਮਲ ਸੀ। ਇਸ ਦੇ ਨਾਲ ਹੀ ਸਰੀਰਕ ਜਾਂਚ ਵਿਚ ਜੀ ਸੀ ਜੀ, ਬਲੱਡ ਸ਼ੂਗਰ ਮਾਪ, ਬਲੱਡ ਪ੍ਰੈਸ਼ਰ ਜਾਂਚ, ਬਾਡੀ ਮਾਸ ਇੰਡੈੱਕਸ (ਬੀ ਐਮ ਆਈ), ਆਕਸੀਜਨ ਸੰਤ੍ਰਿਪਤਾ, ਲਚਕਤਾ ਟੈਸਟਿੰਗ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਬੀ.ਐਮ.ਡੀ ਦੀ ਵੀ ਜਾਂਚ ਕੀਤੀ ਗਈ।


ਮਰੀਜ਼ਾਂ ਦੀ ਜਾਂਚ ਲਈ ਪੇਸ਼ਾਵਰਾਂ ਦੀ ਟੀਮ ਵਿਚ ਡਾ. ਹਰਸ਼ ਭਾਰਦਵਾਜ ਇੰਟਰਨਲ ਮੈਡੀਸਨ, ਡਾ. ਤਨੁਜਵੀਰ ਸਿੰਘ ਚੰਡੋਕ ਮਨੋਵਿਗਿਆਨੀ ਅਤੇ ਡਾ. ਆਂਚਲ ਸ਼ਰਮਾ ਡੈਂਟਿਸਟ ਦੇ ਨਾਲ ਅਲਾਇਡ ਸਾਇੰਸਜ਼ ਵਿਭਾਗ ਦੇ ਵਿਦਿਆਰਥੀ ਵਲੰਟੀਅਰ, ਨਰਸਾਂ ਅਤੇ ਈ ਸੀ ਜੀ ਟੈਕਨੀਸ਼ੀਅਨ ਸ਼ਾਮਲ ਸਨ।


ਇਸ ਕੈਪ ਵਿਚ ਸੀ ਆਈ ਆਈ ਨੇ ਅਗਵਾਈ ਕਰਦੇ ਹੋਏ ਬਿਹਤਰੀਨ ਰੋਲ ਅਦਾ ਕੀਤਾ। ਸੀ ਆਈ ਆਈ ਵੱਲੋਂ ਰਣਦੀਪ ਭੋਗਲ, ਕਨਵੀਨਰ, ਸੀ.ਆਈ.ਆਈ. ਲੁਧਿਆਣਾ ਜ਼ੋਨ, ਭੋਗਲ ਸੇਲਜ਼ ਕਾਰਪੋਰੇਸ਼ਨ, ਡਾ. ਦੀਪਕ ਜੈਨ, ਏ.ਵੀ.ਪੀ.-ਕਾਰਪੋਰੇਟ ਦਫ਼ਤਰ, ਏਵਨ ਸਾਈਕਲਜ਼ ਲਿਮਟਿਡ, ਗੀਤਾਂਜਲੀ, ਚੀਫ਼ ਕੰਪਲਾਇੰਸ ਕੋਆਰਡੀਨੇਟਰ, ਵਰਸੇਟਾਈਲ ਇੰਟਰਪ੍ਰਾਈਜਿਜ਼ ਪੀ.ਵੀ.ਟੀ. ਲਿਮਿਟੇਡ, ਅਤੇ ਰਾਕੇਸ਼, ਪ੍ਰੋਪਰਾਈਟਰ, ਲਕਸ਼ਯ ਵਿੱਤੀ ਪ੍ਰਬੰਧਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਤੇ ਰਿਸ਼ੀ ਪਾਹਵਾ, ਚੇਅਰਮੈਨ ਸੀ.ਆਈ.ਆਈ. ਲੁਧਿਆਣਾ ਜ਼ੋਨ ਅਤੇ ਜੇ.ਟੀ. ਏਵਨ ਸਾਈਕਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਲੋਕੇਸ਼ ਜੈਨ ਨੇ ਇਸ ਕੈਂਪ ਦੀ ਕਾਮਯਾਬੀ ਲਈ ਗੁਰਕੀਰਤ ਸਿੰਘ ਨੂੰ ਵਧਾਈ ਦਿਤੀ।


ਸੀ ਆਈ ਆਈ ਲੁਧਿਆਣਾ ਜ਼ੋਨ ਦੇ ਵਾਈਸ ਚੇਅਰਮੈਨ ਅਤੇ ਪਾਰਟਨਰ ਟੀ ਕੇ ਸਟੀਲਜ਼ ਨੇ ਕਿਹਾ ਕਿ ਸੀ ਆਈ ਆਈ ਸੀ ਐਸ ਆਰ ਤਹਿਤ ਹੋਰ ਮੈਂਬਰਾਂ ਨਾਲ ਮਿਲ ਕੇ ਇਸ ਤਰ੍ਹਾਂ ਦੀ ਹੋਰ ਪਹਿਲਕਦਮੀ ਕਰੇਗਾ ਅਤੇ ਜੀ ਜੀ ਆਈ ਵਿਖੇ ਇਸ ਸਮਾਗਮ ਦੇ ਆਯੋਜਨ ਲਈ ਗੁਰਕੀਰਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਵੀ ਸ਼ਲਾਘਾ ਕਰਦਾ ਹੈ।
ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗੁਲਜ਼ਾਰ ਗਰੁੱਪ ਬਿਹਤਰੀਨ ਸਿੱਖਿਆਂ ਦੇ ਨਾਲ ਨਾਲ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵੀ ਜਾਣਿਆਂ ਜਾਂਦਾ ਹੈ। ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਜੋ ਕਿ ਸੰਪੂਰਨ ਸਫਲ ਰਿਹਾ ।

Story You May Like