The Summer News
×
Sunday, 19 May 2024

ਪੀ.ਏ.ਯੂ. ਵਿੱਚ ਪਰਾਲੀ ਦੀ ਸੰਭਾਲ ਬਾਰੇ ਜਪਾਨੀ ਮਾਹਿਰ ਤਾਕਾਹਿਰੋ ਸਾਤੋ ਦਾ ਵਿਸ਼ੇਸ਼ ਭਾਸ਼ਣ ਕਰਾਵਾਇਆ ਗਿਆ

ਲੁਧਿਆਣਾ 7 ਜੂਨ,2023 : ਪੀ.ਏ.ਯੂ. ਦੇ ਅਰਥ ਸਾਸਤਰ ਅਤੇ ਸਮਾਜ ਸਾਸਤਰ ਵਿਭਾਗ ਵੱਲੋਂ ਆਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਆਕਾਸ ਪ੍ਰੋਜੈਕਟ ਦੀਆਂ ਮੁੱਢਲੀਆਂ ਲੱਭਤਾਂ ਵਿਸੇ ’ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਨੂੰ ਦੇਣ ਲਈ ਜਪਾਨ ਦੀ ਹੀਰੋਸਾਕੀ ਯੂਨੀਵਰਸਿਟੀ ਦੇ ਖੇਤੀਬਾੜੀ ਅਤੇ ਜੀਵਨ ਵਿਗਿਆਨ ਵਿਭਾਗ ਦੇ ਮਾਹਿਰ ਡਾ. ਡਾ. ਤਾਕਾਹਿਰਾ ਸਾਤੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਡਾ. ਸਾਤੋ ਹਿਊਮੈਨਿਟੀ ਐਂਡ ਨੇਚਰ ਵਿੱਚ ਅਕਾਸ਼ ਪ੍ਰੋਜੈਕਟ ਦੇ ਖੋਜਾਰਥੀ ਵਜੋਂ ਕਾਰਜ ਕਰ ਰਹੇ ਹਨ | ਡਾ. ਸਾਤੋ ਪੰਜਾਬ ਵਿੱਚ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਲਈ ਅੰਤਰ ਅਨੁਸ਼ਾਸਨੀ ਖੋਜ ਪ੍ਰੋਜੈਕਟ ਦਾ ਹਿੱਸਾ ਹਨ | ਉਹਨਾਂ ਨੇ ਵੱਖ-ਵੱਖ ਖੇਤਰੀ ਢੰਗਾਂ ਦੀ ਪਛਾਣ ਇਸ ਪ੍ਰੋਜੈਕਟ ਤਹਿਤ ਕੀਤੀ ਹੈ ਨਾਲ ਪਰਾਲੀ ਦੀ ਸੰਭਾਲ ਦੇ ਬਦਲ ਤਲਾਸ਼ੇ ਜਾ ਰਹੇ ਹਨ | ਇਸ ਮੌਕੇ ਵਿਭਾਗ ਦੇ ਮੈਂਬਰਾਂ ਨੇ ਉਹਨਾਂ ਨਾਲ ਵਿਸ਼ੇ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ |



 
ਡਾ. ਕਮਲ ਵੱਤਾ ਨੇ ਭਾਸ਼ਣਕਰਤਾ ਦਾ ਸਵਾਗਤ ਕੀਤਾ ਜਦਕਿ ਅੰਤ ਵਿੱਚ ਵਿਭਾਗ ਦੇ ਮੁਖੀ ਡਾ. ਜੇ.ਐਮ.ਸਿੰਘ ਨੇ ਪੰਜਾਬ ਖੇਤੀਬਾੜੀ ਨੂੰ ਦਰਪੇਸ ਭਖਦੇ ਮਸਲਿਆਂ, ਖਾਸ ਕਰਕੇ ਝੋਨੇ ਦੀ ਪਰਾਲੀ ਦੀ ਸੰਭਾਲ ਬਾਰੇ ਵਿਚਾਰ-ਉਤੇਜਕ ਚਰਚਾ ਲਈ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ|    

Story You May Like