The Summer News
×
Sunday, 19 May 2024

ਕੂੜੇ ਦੇ ਡੰਪ ਨੂੰ ਲੈਕੇ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਕੀਤਾ ਰੋ@ ਸ ਮੁਜਾ@ ਹਰਾ

ਖੰਨਾ, 29 ਜੂਨ : ਖੰਨਾ ਦੇ ਵਾਰਡ ਨੰਬਰ 7 ਦੇ ਰਿਹਾਇਸ਼ੀ ਇਲਾਕੇ ਚ ਕੂੜੇ ਦੇ ਡੰਪ ਨੂੰ ਲੈਕੇ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਖਿਲਾਫ ਰੋਸ ਮੁਜਾਹਰਾ ਕੀਤਾ। ਡੰਪ ਨਾ ਚੁੱਕੇ ਜਾਣ ਤੇ ਰੋਡ ਜਾਮ ਦਾ ਐਲਾਨ ਕੀਤਾ ਗਿਆ। ਕੂੜੇ ਦੀਆਂ ਟਰਾਲੀਆਂ ਭਰ ਕੇ ਨਗਰ ਕੌਂਸਲ ਬਾਹਰ ਢੇਰੀ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ। ਓਥੇ ਹੀ ਨਗਰ ਕੌਂਸਲ ਪ੍ਰਧਾਨ ਉਪਰ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਦੋਸ਼ ਲਾਏ ਗਏ। ਡੰਪ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਨ ਕਿ ਕਾਂਗਰਸ ਬਨਾਮ ਕਾਂਗਰਸ ਰੋਸ ਮੁਜਾਹਰਾ ਹੋਇਆ। ਇਸ ਮੁਜਾਹਰੇ 'ਚ ਕਾਂਗਰਸੀ ਕੌਂਸਲਰ ਨੀਰੂ ਰਾਣੀ ਦਾ ਪਤੀ ਸ਼ਾਮਲ ਹੋਇਆ ਜਿਸਨੇ ਆਪਣੀ ਪਾਰਟੀ ਦੀ ਕੌਂਸਲ ਖਿਲਾਫ ਹੀ ਰੋਡ ਜਾਮ ਦਾ ਐਲਾਨ ਕੀਤਾ। 


ਰਿਹਾਇਸ਼ੀ ਇਲਾਕੇ 'ਚ ਕੂੜੇ ਦੇ ਡੰਪ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਰੱਖਿਆ ਹੈ। ਬਹੁਤ ਦਿਨਾਂ ਤੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਲੋਕਾਂ ਨੇ ਅਪੀਲ ਕੀਤੀ ਪ੍ਰੰਤੂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ। ਕੌਂਸਲਰ ਵੀ ਨਗਰ ਕੌਂਸਲ ਤੋਂ ਤੰਗ ਆਏ ਤਾਂ ਗੱਲ ਰੋਸ ਮੁਜਾਹਰੇ 'ਤੇ ਪਹੁੰਚ ਗਈ। ਲੋਕਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਖਿਲਾਫ ਰੋਸ ਮੁਜਾਹਰਾ ਕੀਤਾ। ਨਗਰ ਕੌਂਸਲ ਪ੍ਰਧਾਨ ਉਪਰ ਕੂੜੇ ਦੇ ਠੇਕੇਦਾਰ ਨਾਲ ਮਿਲ ਕੇ ਫਰਜ਼ੀ ਬਿੱਲ ਬਣਾਉਣ ਦੇ ਦੋਸ਼ ਤੱਕ ਲਾਏ ਗਏ। ਗਗਨਦੀਪ ਕੌਰ ਕਾਲੀਰਾਓ ਨੇ ਕਿਹਾ ਕਿ ਇੱਥੋਂ ਤਾਂ ਲੰਘਣਾ ਮੁਸ਼ਕਲ ਹੋ ਗਿਆ ਹੈ। ਚਾਰੇ ਪਾਸੇ ਬਦਬੂ ਫੈਲੀ ਰਹਿੰਦੀ ਹੈ। ਬੀਮਾਰੀਆਂ ਲੱਗ ਰਹੀਆਂ ਹਨ। ਪ੍ਰੰਤੂ ਕੂੜੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜੇਕਰ ਇਸਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ। ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਚਾਰ-ਚਾਰ ਘੰਟੇ ਕੂੜੇ ਦੇ ਠੇਕੇਦਾਰ ਕੋਲ ਬੈਠੇ ਰਹਿੰਦੇ ਹਨ। ਫਰਜ਼ੀ ਬਿੱਲ ਬਣਾਏ ਜਾਂਦੇ ਹਨ। ਜਦੋਂ ਕੂੜਾ ਚੁੱਕਿਆ ਹੀ ਨਹੀਂ ਜਾ ਰਿਹਾ ਤਾਂ ਕਿਸ ਗੱਲ ਦੇ ਬਿੱਲ ਬਣਦੇ ਹਨ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟੇ ਅੰਦਰ ਕੂੜਾ ਨਾ ਚੁੱਕਿਆ ਗਿਆ ਤਾਂ ਉਹ ਖੁਦ ਟਰਾਲੀ 'ਚ ਕੂੜਾ ਭਰ ਕੇ ਨਗਰ ਕੌਂਸਲ ਬਾਹਰ ਢੇਰੀ ਲਾਉਣਗੇ।  ਕੌਂਸਲਰ ਨੀਰੂ ਰਾਣੀ ਦੇ ਪਤੀ ਨਰਿੰਦਰ ਵਰਮਾ ਨੇ ਕਿਹਾ ਕਿ ਸਾਰੇ ਵਾਰਡਾਂ ਦਾ ਕੂੜਾ ਇਕੱਠਾ ਕਰਕੇ ਵਾਰਡ ਨੰਬਰ 7 ਵਿਖੇ ਰੇਲਵੇ ਲਾਈਨਾਂ ਕੋਲ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨਾਲ ਹੀ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਹੈ। ਇੱਥੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ। ਜੇਕਰ ਕੂੜੇ ਦਾ ਹੱਲ ਨਾ ਹੋਇਆ ਤਾਂ ਉਹ ਰੋਡ਼ ਜਾਮ ਕਰਨਗੇ।


ਦੂਜੇ ਪਾਸੇ ਜਦੋਂ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਾਅਰੇਬਾਜ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਜੇਕਰ ਕਿਸੇ ਵੀ ਕੌਂਸਲਰ ਨੂੰ ਕੋਈ ਸਮੱਸਿਆ ਹੈ ਤਾਂ ਉਹ ਉਹਨਾਂ ਨਾਲ ਗੱਲ ਕਰਨ। ਸ਼ਹਿਰ ਦਾ ਵਿਕਾਸ ਬਿਨ੍ਹਾਂ ਕਿਸੇ ਭੇਦਭਾਵ ਤੋਂ ਕਰਾਇਆ ਜਾ ਰਿਹਾ। ਅਕਾਲੀ ਕੌਂਸਲਰ ਜਾਣਬੁੱਝ ਕੇ ਕੌਂਸਲ ਨੂੰ ਬਦਨਾਮ ਕਰ ਰਹੇ ਹਨ। ਇਹ ਘਟੀਆ ਕਿਸਮ ਦੀ ਰਾਜਨੀਤੀ ਹੈ। 

Story You May Like