The Summer News
×
Wednesday, 01 May 2024

ਦਿਲਰੋਜ਼ ਦੇ ਕਾਤਲ ਨੂੰ ਫਾਂਸੀ ਹੋਣਾ ਪਰਿਵਾਰ ਤੇ ਸਮਾਜ ਦੇ ਸੰਘਰਸ਼ ਨੂੰ ਬੂਰ ਪਿਆ - ਗੁਰਦੀਪ ਸਿੰਘ ਗੋਸ਼ਾ

ਲੁਧਿਆਣਾ,18 ਅਪ੍ਰੈਲ (ਦਲਜੀਤ ਵਿੱਕੀ) ਅੱਜ ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਸਾਲ 2021 ਵਿੱਚ ਕੁਆਲਿਟੀ ਰੋਡ ਸ਼ਿਮਲਾਪੁਰੀ ਵਿਖੇ ਸਥਾਨਕ ਐਲਡੀਕੋ ਅਸਟੇਟ ਵਨ ਨੇੜੇ 2 ਸਾਲ 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ਾਂ ਤਹਿਤ ਅੱਜ ਲੁਧਿਆਣਾ ਦੀ ਔਰਤ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਇਸ ਮੌਕੇ 'ਤੇ ਗੁਰਦੀਪ ਸਿੰਘ ਗੋਸ਼ਾ ਮੀਡੀਆ ਪੇਂਲਿਸਟ ਭਾਜਪਾ ਪੰਜਾਬ ਨੇ ਬੋਲਦਿਆਂ ਕਿਹਾ ਕਿ ਦਿਲਰੋਜ ਦੇ ਕਾਤਲ ਨੂੰ ਫਾਂਸੀ ਹੋਣਾ ਇਕ ਸਮਾਜ ਵਿੱਚ ਕਾਨੂੰਨ ਪ੍ਰਤੀ ਆਸਥਾ ਵਿੱਚ ਵਾਦਾ ਹੋਣਾ ਹੈ ਅਤੇ ਸਮਾਜ ਨੂੰ ਚੰਗਾ ਸੁਨੇਹਾ ਹੈ ਅਤੇ ਸਮਾਜ ਦੇ ਬੁਰੇ ਲੋਕਾਂ ਨੂੰ ਇਕ ਚੰਗਾ ਸਬਕ ਹੈ।ਸਵਰਗਵਾਸੀ ਦਿਕਰੋਜ ਦੇ ਪਿਤਾ ਹਰਪ੍ਰੀਤ ਸਿੰਘ,ਮਾਤਾ,ਦਾਦਾ ਤੇ ਪੂਰਾ ਪਰਿਵਾਰ ਅਤੇ ਸਮਾਜ ਦੇ ਹਰ ਇਨਸਾਨ ਦੇ ਸੰਘਰਸ਼ ਦੀ ਜਿੱਤ ਹੈ ਅਤੇ ਉਮੀਦ ਕਰਦੇ ਹਾਂ ਦੁਬਾਰਾ ਕੋਈ ਵੀ ਦੀਲਰੋਜ ਸਾਨੂੰ ਨਾ ਛੱਡ ਕੇ ਜਾਵੇ ਅਤੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਣਯੋਗ ਅਦਾਲਤ ਅਤੇ ਜੱਜ ਸਾਹਿਬਾਨ ਦਾ ਤੇ ਪਤਰਕਾਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਹਾ ਕੀ ਜਿਸ ਨੇ ਸੱਚ ਨੂੰ ਉਜਾਗਰ ਕੀਤਾ ।

Story You May Like