The Summer News
×
Monday, 20 May 2024

ਗੁਲਜ਼ਾਰ ਗਰੁੱਪ ’ਤੇ ਵਿੰਡਹੈਮ ਹੋਟਲਜ਼ ਦਾ ਸਮਝੌਤਾ, ਹੋਟਲ ਚੇਨ ਵਿਚ ਵਿਦਿਆਰਥੀਆਂ ਦੇ ਨੌਕਰੀ ਦੇ ਮੌਕੇ ਖੁੱਲ੍ਹੇ

ਲੁਧਿਆਣਾ, 23 ਫਰਵਰੀ। ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੇ ਵਿਸ਼ਵ ਦੀ ਪ੍ਰਸਿੱਧ ਚੇਨ ਵਿੰਡਹੈਮ ਹੋਟਲਜ਼ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਇਹ ਐਮ ੳ ਯੂ ਸਮਾਰੋਹ ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਗੁਰਕੀਰਤ ਸਿੰਘ ਦੀ ਮੌਜੂਦਗੀ ਵਿਚ ਕੈਂਪਸ ਵਿਖੇ ਹੋਇਆ। ਇਸ ਵੱਕਾਰੀ ਸਹਿਯੋਗ ਵਿਚ ਗੁਲਜ਼ਾਰ ਗਰੁੱਪ ਦੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਤਰਜੀਹ, ਵਿੰਡਹੈਮ ਬ੍ਰਾਂਡਾਂ ਨਾਲ ਸੰਬੰਧਿਤ ਹੋਟਲਾਂ ਵਿਚ ਤਰਜੀਹੀ ਦੇ ਆਧਾਰ ਤੇ ਨੌਕਰੀ ਦੇ ਮੌਕੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਵਿੰਡਹੈਮ ਹੋਟਲਜ਼ ਹੋਟਲਾਂ ਦੀ ਲੜੀ ਹੈ ਜੋ 95 ਦੇਸ਼ਾਂ ਵਿਚ 24 ਬ੍ਰਾਂਡਾਂ ਦੇ ਹੋਟਲਾਂ ਦਾ ਪ੍ਰਬੰਧਨ ਕਰਦੀ ਹੈ। ਇਸ ਹੋਟਲ ਚੇਨ ਕੋਲ ਭਾਰਤ ਸਮੇਤ ਏਸ਼ੀਆ, ਯੂਰਪ ਅਤੇ ਅਫ਼ਰੀਕਾ ਵਿਚ ਪ੍ਰਬੰਧਨ ਅਧੀਨ 9100 ਤੋਂ ਵੱਧ ਸੰਪਤੀਆਂ ਹਨ। ਜੀ ਜੀ ਆਈ ’ਚ ਪੜ੍ਹਾਈ ਦੇ ਵਾਤਾਵਰਨ ਅਤੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕਰਦਿਆਂ ਵਿੰਡਹੈਮ ਹੋਟਲਜ਼ ਦੇ ਬੁਲਾਰੇ ਅੰਜੂ ਨੇ ਕਿਹਾ ਕਿ ਲਗਜ਼ਰੀ ਹੋਟਲ ’ਚ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਸੰਦਰਭ ’ਚ ਅਸੀ ਪੂਰੀ ਤਾਂ ਗੁਲਜ਼ਾਰ ਗਰੁੱਪ ਪ੍ਰਤੀ ਸਮਰਪਿਤ ਹਾਂ।


ਜੀ ਜੀ ਆਈ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਇਸ ਸਹਿਯੋਗ ਨਾਲ ਜੀ ਜੀ ਆਈ ਨੇ ਵਿੰਡਹੈਮ ਗਰੁੱਪ, ਜੋ ਕਿ ਇੱਕ ਵਿਸ਼ਵ-ਵਿਆਪੀ ਹੋਟਲ ਆਪਰੇਟਰ ਹੈ ਦੇ ਲਗਜ਼ਰੀ ਅਤੇ ਉੱਚ-ਸ਼੍ਰੇਣੀ ਦੇ ਬ੍ਰਾਂਡਾਂ ਵਿਚ ਕਰੀਅਰ ਲਈ ਵਿਦਿਆਰਥੀਆਂ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਦੇ ਨਾਲ ਹੀ ਆਪਣੀ ਮੁਹਾਰਤ ਹਾਸਲ ਕਰਦੇ ਹੋਏ, ਗੁਲਜ਼ਾਰ ਗਰੁੱਪ ਵਿਚ ਹੋਟਲ ਮੈਨੇਜਮੈਂਟ ਦੀ ਸਿੱਖਿਆਂ ਦੇ ਪ੍ਰੋਗਰਾਮ ਹੁਣ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿੰਡਹੈਮ ਹੋਟਲਜ਼ ਨਾਲ ਹੋਏ ਐਮ ੳ ਯੂ ਅਨੁਸਾਰ ਵਿੰਡਹੈਮ ਬ੍ਰਾਂਡ ਵਿਖੇ ਮੱਧ ਅਤੇ ਸੀਨੀਅਰ ਮੈਨੇਜਮੈਂਟ ਲਈ ਵਿਅਕਤੀਗਤ ਕਾਰਜਕਾਰੀ ਸਿਖਲਾਈ ਪ੍ਰੋਗਰਾਮਾਂ ਦੇ ਡਿਜ਼ਾਈਨ ਅਤੇ ਡਲਿਵਰੀ ਨੂੰ ਵੀ ਸ਼ਾਮਲ ਹੈ, ਜੋ ਕਿ ਵਿਦਿਆਰਥੀਆਂ ਦੇ ਤਜਰਬੇ ਵਿਚ ਇਕ ਨਵਾਂ ਅਧਿਆਇ ਜੋੜਦਾ ਨਜ਼ਰ ਆਵੇਗਾ । ਇਸ ਮੌਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ।

Story You May Like