The Summer News
×
Wednesday, 15 May 2024

135 ਗਰਾਮ ਹੈਰੋ/ਇਨ, 2 ਦੇਸੀ ਪਿਸ.ਟਲ 32 ਬੋਰ ਸਮੇਤ 3 ਕਾਰ/ਤੂਸ ਅਤੇ 10,000 ਹਾਜ਼ਰ ਡ.ਰੱਗ ਮਨੀ ਸਮੇਤ ਦੋ/ਸ਼ੀ ਕਾਬੂ

ਲੁਧਿਆਣਾ : ਜਿਲਾ ਪੁਲਿਸ ਲੁਧਿਆਣਾ ਵੱਲੋ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਕਮ ਇੰਨਵੈਟੀਗੇਸ਼ਨ, ACP ਅਸ਼ੋਕ ਕੁਮਾਰ PPS/PBI NDPS CUM NARCOTIC ਲੁਧਿਆਣਾ ਅਤੇ ਇੰਸਪੈਕਟਰ ਜਸਬੀਰ ਸਿੰਘ ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਟੀਮ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਟਿੱਬਾ, ਲੁਧਿਆਣਾ ਦੇ ਏਰੀਆ ਵਿੱਚੋ 135 ਗਰਾਮ ਹੈਰੋਇਨ, 2 ਦੇਸੀ ਪਿਸਟਲ 32 ਬੋਰ ਸਮੇਤ 3 ਕਾਰਤੂਸ ਅਤੇ 10,000 ਰੁਪੈ ਡਰੱਗ ਮਨੀ ਸਮੇਤ 1 ਦੋਸ਼ੀ ਨੂੰ ਕਾਬੂ ਕੀਤਾ ਹੈ।


ਹੋਰ ਜਾਣਕਾਰੀ ਦਿੰਦੇ ਹੋਏ ਮੈਡਮ ਸਰਾਂ ਨੇ ਦੱਸਿਆ ਕਿ ਕੱਲ ਮਿਤੀ 24-11-2023 ਨੂੰ ਦੌਰਾਨੇ ਗਲੀ ਨੰ. 1, ਚੰਦਰ ਲੋਕ ਕਲੋਨੀ ਲੁਧਿਆਣਾ ਤੋਂ ਦੋਸ਼ੀ ਵੀਰਕਰਨ ਸਿੰਘ ਉਰਫ ਕਰਨ ਪੁੱਤਰ ਹਰਮੇਲ ਸਿੰਘ ਵਾਸੀ ਮਕਾਨ ਨੰ. 9626, ਗਲੀ ਨੰ.1, ਚੰਦਰ ਲੋਕ ਕਲੋਨੀ, ਥਾਣਾ ਟਿੱਬਾ, ਲੁਧਿਆਣਾ ਨੂੰ ਕਾਬੂ ਕਰਕੇ ਜਾਬਤਾ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਮੌਕੇ 'ਤੇ 135 ਗਰਾਮ ਹੈਰੋਇਨ, 1 ਦੇਸੀ ਪਿਸਟਲ 32 ਬੋਰ ਸਮੇਤ 3 ਕਾਰਤੂਸ ਅਤੇ 10,000 ਰੁਪੈ ਡਰੱਗ ਮਨੀ ਬਰਾਮਦ ਕੀਤੀ । ਦੋਸ਼ੀ ਦੇ ਖਿਲਾਫ਼ ਮੁਕੱਦਮਾ ਨੰ: 235 ਮਿਤੀ 24-11-2023 IPC 218,29-61-85 NDPS Act ਅਤੇ 25-54-59 Ams Act ਥਾਣਾ ਟਿੱਬਾ ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਦੋਸ਼ੀ ਉਕਤ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸਨੇ ਇਕ ਦੇਸੀ ਪਿਸਤੋਲ 32 ਬੋਰ ਆਪਣੇ ਘਰ ਦੇ ਕਮਰੇ ਵਿੱਚ ਪਏ ਸੋਫੇ ਵਿੱਚ ਛਿਪਾ ਕੇ ਰੱਖਿਆ ਹੈ। ਜਿਸ ਨੂੰ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਬ੍ਰਾਮਦ ਕੀਤਾ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Story You May Like