The Summer News
×
Monday, 20 May 2024

265 ਗਰਾਮ ਹੈਰੋਇ/ਨ ਸਮੇਤ ਨ.ਸ਼ਾ ਤਸੱਕ.ਰ ਕਾਬੂ

ਲੁਧਿਆਣਾ  : ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਸੁਮਿਤ ਸੂਦ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਉਤਰੀ ਲੁਧਿਆਣਾ ਜੀ ਵਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਇੰਸ: ਹਰਜੀਤ ਸਿੰਘ ਮੁੱਖ ਅਫਸਰ ਥਾਣਾ ਸਲੇਮਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਲੇਮਟਾਬਰੀ ਦੀ ਪੁਲਿਸ ਪਾਰਟੀ ਸਮੇਤ ਮੰਡੀ ਬਹਾਦਰ-ਕੇ ਰੋਡ ਤੋਂ ਦੋਸ਼ੀ ਮਨਦੀਪ ਕੁਮਾਰ ਨੂੰ   ਮੋਟਸਾਈਕਲ ਸਮੇਤ ਕਾਬੂ ਕੀਤਾ ਸੀ ਤਲਾਸ਼ੀ  ਦੌਰਾਨੇ ਦੋਸ਼ੀ ਮਨਦੀਪ ਕੁਮਾਰ ਉਰਫ ਮਾਣਾ ਉਕਤ ਵੱਲੋ ਹੇਠਾਂ ਸੁੱਟੇ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੇ ਵਿੱਚ 265 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Story You May Like