The Summer News
×
Thursday, 16 May 2024

ਸਕੱਤਰ ਆਰ.ਟੀ.ਏ ਲੁਧਿਆਣਾ ਵੱਲੋਂ ਰੋਜ਼ਾਨਾ ਦਿਨ-ਰਾਤ ਸਖ਼ਤੀ ਨਾਲ ਕੀਤੀ ਜਾ ਰਹੀ ਚੈਕਿੰਗ

ਲੁਧਿਆਣਾ, 30 ਮਈ : ਸਕੱਤਰ ਆਰ.ਟੀ.ਏ., ਲੁਧਿਆਣਾ ਵੱਲੋਂ ਮਿਤੀ 28.05.2023 ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਸ਼ੇਰਪੁਰ ਚੌਂਕ ਤੋਂ ਢੰਡਾਰੀ, ਸਾਹਨੇਵਾਲ ਕੱਟ, ਸ਼ੇਰਪੁਰ ਚੌਂਕ ਤੋਂ ਬਸ ਸਟੈਂਡ ਤੱਕ ਚੈਕਿੰਗ ਕੀਤੀ ਗਈ ਅਤੇ 29.05.2023 ਨੁੂੰ ਸਵੇਰੇ 5:30 ਤੋਂ 9:30 ਵਜੇ ਤੱਕ ਬਸ ਸਟੈਂਡ ਤੋਂ ਸਮਰਾਲਾ ਚੌਂਕ, ਸ਼ੇਰਪੁਰ ਚੌਂਕ ਤੋਂ ਪ੍ਰਤਾਪ ਚੌਂਕ, ਚੌਂਕੀ ਮਰਾਡਂੋ ਤੋਂ ਵੇਰਕਾ ਮਿਲਕ ਪਲਾਂਟ ਤੱਕ ਸਖਤਾਈ ਨਾਲ ਸਪੈਸ਼ਲ ਚੈਕਿੰਗ ਕੀਤੀ ਗਈ।


ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਵੱਖ-ਵੱਖ ਗੱਡੀਆਂ ਦੇ ਚਾਲਾਨ ਕੀਤੇ ਗਏ ਜਿਸ ਵਿੱਚ 5 ਕੈਂਟਰ, 7 ਟਰੱਕ, 5 ਟਿੱਪਰ, 3 ਸਲੀਪਰ ਬੱਸ, 15 ਸਟੇਜ ਕੈਰਿਜ ਬੱਸਾਂ, 3 ਟਰੈਕਟਰ ਟਰਾਲੀ, 1 ਸਕੂਲ ਵੈਨ, 1 ਮਿੰਨੀ ਬੱਸ ਸ਼ਾਮਲ ਸਨ। ਇਨ੍ਹਾਂ ਵਹੀਕਲਾਂ ਵਿੱਚ ਕੋਟਨ ਪਰਦਾ, ਓਵਰਹਾਈਟ, ਬਿਨਾਂ ਕਾਗਜ਼ਾਤ, ਬਿਨਾਂ ਟੈਕਸ, ਓਵਰਲੋਡ  ਯਾਤਰੀ, ਪ੍ਰੈਸ਼ਰ ਹਾਰਨ, ਬਿਨਾਂ ਨੰਬਰ ਪਲੇਟ, ਬਾਡੀ ਅਲਟਰੇਸ਼ਨ, ਬਿਨਾਂ ਪਰਮਿਟ, ਕਮਰਸ਼ੀਅਲ ਵਰਤੋਂ, ਪ੍ਰਦੂਸ਼ਣ, ਡਰਾਈਵਰ ਵਰਦੀ, ਬਿਨਾਂ ਇੰਸ਼ੋਰੈਂਸ ਅਤੇ ਬਿਨਾਂ ਫਿਟਨਸ ਕਰਕੇ ਚਾਲਾਨ ਕੀਤੇ ਗਏ।  ਇਹਨਾਂ ਵਿੱਚੋਂ 13 ਗੱਡੀਆਂ ਬੰਦੀ ਵੀ ਕੀਤੀਆਂ ਗਈਆਂ।


ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਨਾ ਹੀ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਕੀਤੀ ਜਾਵੇਗੀ। ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਕਿ ਉਹ ਆਪਣੀਆਂ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜ੍ਹਕ 'ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Story You May Like