The Summer News
×
Monday, 20 May 2024

ਬੀਹਲਾ ਪਿੰਡ 'ਚ ਦਲੀਪ ਸਿੰਘ ਯਾਦਗਾਰੀ 110ਵਾਂ ਖੇਡ ਮੇਲਾ ਵੱਖਰੀਆਂ ਪੈੜਾਂ ਪਾਉਂਦਾ ਹੋਇਆ ਸਮਾਪਤ

ਲੁਧਿਆਣਾ, 17 ਫਰਵਰੀ : ਪਿੰਡ ਬੀਹਲਾ ਵਿਚ 110 ਸਾਲ ਤੋਂ ਪ੍ਰਚਲਿਤ ਖੇਡਾਂ ਜੋ ਕਿਸੇ ਸਮੇਂ ਪਰਿਵਾਰ ਦੇ ਬਜ਼ੁਰਗ ਦਲੀਪ ਸਿੰਘ ਨੇ ਝੰਡੀ ਫੜਕੇ ਸ਼ੁਰੂ ਕੀਤੀਆਂ ਸਨ, ਅੱਜ ਉਸੇ ਲੜੀ ਨੂੰ ਅੱਗੇ ਤੋਰਨ ਵਾਲਾ ਗਰੇਵਾਲ ਪਰਿਵਾਰ ਅਤੇ ਪ੍ਰੀਤਮ ਅਤੇ ਬਿੰਦਰ ਦਾ ਪਿਆਰ ਹੈ ਜੋ ਰਿਸ਼ਤੇ ਵਿਚ ਫੁੱਫੜ ਲੱਗਦੇ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੂੰ ਤਾਂ ਸਤਿਕਾਰ ਦਿੰਦੇ ਹੀ ਹਨ ਅਤੇ ਨਾਲ ਨਾਲ ਪੰਜਾਬ ਅੰਦਰ ਸੈਂਕੜੇ ਬੋਰਡ ਪੋਸਟਰ ਲਗਾ ਕੇ ਗੁਰਚਰਨ ਸਿੰਘ ਪ੍ਰਵਾਸੀ ਪੰਜਾਬੀ, ਉੱਘੇ ਸਮਾਜ ਸੇਵੀ ਖੇਡ ਜਗਤ ਨੂੰ ਪਿਆਰ ਕਰਨ ਵਾਲੇ ਸ਼ਮਸ਼ੇਰ ਸਿੰਘ ਗੁੱਡੂ ਰਿਟਾ. ਪੁਲਸ ਅਫ਼ਸਰ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੂੰ ਅਥਾਹ ਮਾਣ ਸਤਿਕਾਰ ਦੇ ਕੇ ਪੰਜਾਬੀਆਂ ਨੂੰ ਭਾਈਚਾਰਕ ਸਾਂਝ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ।


ਇਸ ਸਮੇਂ ਕ੍ਰਿਸ਼ਨ ਬਾਵਾ ਨੇ ਕਿਹਾ ਕਿ ਲੋੜ ਹੈ ਇਹ ਦੋ ਭਰਾ ਪ੍ਰੀਤਮ ਸਿੰਘ ਗਰੇਵਾਲ ਅਤੇ ਬਿੰਦਰ ਗਰੇਵਾਲ ਭਰਾਵਾਂ ਦੀ ਜੋੜੀ ਤੋਂ ਕੁਝ ਸਿੱਖੀਏ ਜੋ ਪੰਜਾਬ ਦੇ ਸੱਭਿਆਚਾਰ ਨੂੰ ਪਿਆਰ ਕਰਦੇ ਹੋਏ ਨਸ਼ੇ ਵਰਗੇ ਕਲੰਕ ਨੂੰ ਪੰਜਾਬ ਦੇ ਮੱਥੇ ਤੋਂ ਉਤਾਰੀਏ ਅਤੇ ਹੱਸਦਾ ਵੱਸਦਾ ਖੇਡਦਾ ਪੰਜਾਬ ਬਣਾਈਏ।


ਇਸ ਸਮੇਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਪ੍ਰੋ. ਸੁਖਵਿੰਦਰ ਸਿੰਘ, ਪ੍ਰਿੰ. ਬਲਦੇਵ ਬਾਵਾ, ਸੁਰਜੀਤ ਸਿੰਘ ਲੋਟੇ, ਜੀ.ਐੱਸ.ਪੀਟਰ, ਪ੍ਰੀਤਮ ਸਿੰਘ ਯੂ.ਐੱਸ.ਏ., ਸੁੱਖੀ ਘੁਮਾਣ ਯੂ.ਐੱਸ.ਏ. ਖੇਡ ਪ੍ਰਮੋਟਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Story You May Like