The Summer News
×
Thursday, 16 May 2024

ਗੁਲਜ਼ਾਰ ਗਰੁੱਪ ਵੱਲੋਂ ਵਿਦਿਆਰਥੀਆਂ ਲਈ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਤਿੰਨ ਦਿਨਾਂ ਸਟਾਰਟ-ਅੱਪ ਬੂਟ ਕੈਂਪ ਲਗਾਇਆ 

ਖੰਨਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵੱਲੋਂ ਵੀਇਨਕਿਊਬਿਊਟ ਅਤੇ ਟੇਕਆਫ ਵੈਨਚਰਜ਼ ਦੇ ਸਹਿਯੋਗ ਨਾਲ ਤਿੰਨ ਦਿਨਾਂ ਦੇ ਸਟਾਰਟ ਅੱਪ ਬੂਟ ਕੈਂਪ ਦੀ ਮੇਜ਼ਬਾਨੀ ਕੀਤੀ। ਇਸ ਸਟਾਰਟ ਅੱਪ ਬੂਟ ਕੈਂਪ ਵਿਚ ਇੰਜੀਨੀਅਰਿੰਗ, ਮੈਨੇਜਮੈਂਟ ਅਤੇ ਕਾਮਰਸ ਸਮੇਤ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਬੂਟ ਕੈਂਪ ਦੀ ਸ਼ੁਰੂਆਤ ਇੱਕ ਪਿੱਚ ਮੁਕਾਬਲੇ ਨਾਲ ਹੋਈ, ਜਿੱਥੇ ਵਿਦਿਆਰਥੀਆਂ ਨੇ ਸਫਲ ਉੱਦਮੀਆਂ ਅਤੇ ਨਿਵੇਸ਼ਕਾਂ ਵਾਲੇ ਜੱਜਾਂ ਦੇ ਇੱਕ ਪੈਨਲ ਨੂੰ ਆਪਣੇ ਵਪਾਰਕ ਵਿਚਾਰ ਪੇਸ਼ ਕੀਤੇ।


ਇਸ ਸਟਾਰਟ ਅੱਪ ਬੂਟ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਲੈਸ ਕਰਨਾ ਸੀ। ਜਿਸ ਵਿਚ ਵੱਖ ਵੱਖ ਸੈਸ਼ਨਾਂ ਵਿਚ ਉਦਮਤਾ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚ ਵਿਚਾਰ ਪ੍ਰਮਾਣਿਕਤਾ, ਉਤਪਾਦ ਵਿਕਾਸ, ਮਾਰਕੀਟਿੰਗ ਅਤੇ ਫੰਡਿੰਗ ਸ਼ਾਮਲ ਹਨ। ਇਸ ਈਵੈਂਟ ਨੇ ਵਿਦਿਆਰਥੀਆਂ ਨੂੰ ਸਫਲ ਉੱਦਮੀਆਂ ਅਤੇ ਨਿਵੇਸ਼ਕਾਂ ਦੇ ਨਾਲ ਨੈੱਟਵਰਕ ਕਰਨ ਲਈ ਇੱਕ ਪਲੇਟਫ਼ਾਰਮ ਵੀ ਪ੍ਰਦਾਨ ਕੀਤਾ। ਇਸ ਸਮੇਂ ਨਿਵੇਦਕ ਪੈਨਲ ਸੀ, ਸਤੇਂਦਰ ਸਿੰਘ, ਸੀ ਈ ਓ, ਟੀ ਬੀ ਆਈ, ਆਈ ਆਈ ਐਸ ਈ ਆਰ, ਮੋਹਾਲੀ, ਸੰਨੀ ਗਰਗ, ੳ ਟੂ ਏਂਜਲਸ, ਅਨੀਮਾ ਮਿਸ਼ਰਾ, ਏਕਾਰਾ ਫਾਇਨਾਂਸ਼ੀਅਲ ਸਟਾਰਟ-ਅੱਪਸ ਦਾ ਕੀਮਤੀ ਫੀਡ ਬੈਕ ਪ੍ਰਦਾਨ ਕੀਤਾ।


ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਗੁਰਕੀਰਤ ਸਿੰਘ ਨੇ ਜਾਣਕਾਰੀ ਭਰਪੂਰ ਸਟਾਰਟ ਅੱਪ ਬੂਟ ਕੈਂਪ ਦਾ ਆਯੋਜਨ ਕਰਨ ਲਈ ਸੋਨੂੰ ਬਜਾਜ ਅਤੇ ਅਭਿਸ਼ੇਕ ਚੌਹਾਨ ਦਾ ਧੰਨਵਾਦ ਕੀਤਾ। ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਗੁਲਜ਼ਾਰ ਗਰੁੱਪ ਵਿਚ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਕੈਂਪਸ ਵਿਚ ਪਹਿਲਾਂ ਹੀ ਆਪਣਾ ਸਟਾਰਟ ਅੱਪ ਇਨਕਿਊਬੇਸ਼ਨ ਸੈਂਟਰ ਵੀ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੰਭੀਰਤਾ ਨਾਲ ਸੋਚਣ, ਡੈਟਾ ਦਾ ਵਿਸ਼ਲੇਸ਼ਣ ਕਰਨ ਅਤੇ ਮੂਲ ਕਾਰਨਾਂ ਦੀ ਪਛਾਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਸਟਾਰਟ-ਅੱਪ ਪੰਜਾਬ ਵਰਗੀਆਂ ਸਰਕਾਰੀ ਸੰਸਥਾਵਾਂ ਦੀ ਸਟਾਰਟ-ਅੱਪਜ਼ ਦੇ ਸਲਾਹਕਾਰ ਅਤੇ ਇਨਕਿਊਬੇਟਰ ਵਜੋਂ ਭੂਮਿਕਾ ਬਾਰੇ ਦੱਸਿਆ।ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਪ੍ਰੋਫੈਸ਼ਨਲ ਜੀਵਨ ਵਿਚ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸੈਸ਼ਨ ਦੇ ਅਖੀਰ ਵਿਚ ਵਿਦਿਆਰਥੀਆਂ ਨੇ ਮਾਹਿਰ ਪੈਨਲਿਸਟਾਂ ਤੋਂ ਜਾਣਕਾਰੀ ਭਰਪੂਰ ਸਵਾਲ ਪੁੱਛੇ। ਜਿਨ੍ਹਾਂ ਦੇ ਜਵਾਬ ਉੱਘੀਆਂ ਹਸਤੀਆਂ ਵੱਲੋਂ ਬਿਹਤਰੀਨ ਤਰੀਕੇ ਨਾਲ ਦਿਤੇ ਗਏ।

Story You May Like