The Summer News
×
Monday, 20 May 2024

ਡੀਐਸਪੀ ਦੇ ਗਨਮੈਨ ਦੀ ਗੋਲੀ ਲੱਗਣ ਨਾਲ ਮੌਤ

ਖੰਨਾ, 26 ਮਈ : ਖੰਨਾ ਐਸਐਸਪੀ ਦਫ਼ਤਰ ਵਿਖੇ ਇੱਕ ਡੀਐਸਪੀ ਦੇ ਗਨਮੈਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ। ਰਸ਼ਪਿੰਦਰ ਵੋਮੈਨ ਸੈੱਲ ਦੇ ਡੀਐਸਪੀ ਗੁਰਮੀਤ ਸਿੰਘ ਨਾਲ ਬਤੌਰ ਗਨਮੈਨ ਤਾਇਨਾਤ ਸੀ।


ਜਾਣਕਾਰੀ ਅਨੁਸਾਰ ਅੱਜ ਜਦੋਂ ਰਸ਼ਪਿੰਦਰ ਐਸਐਸਪੀ ਦਫ਼ਤਰ ਵਿਖੇ ਰੀਡਰ ਬ੍ਰਾਂਚ ਚ ਬੈਠਾ ਸੀ ਤਾਂ ਅਚਾਨਕ ਗੋਲੀ ਚਲਣ ਦੀ ਆਵਾਜ਼ ਸੁਣਾਈ ਦਿੱਤੀ। ਜਖ਼ਮੀ ਹਾਲਤ ਚ ਰਸਪਿੰਦਰ ਨੂੰ ਨੇੜੇ ਹੀ ਆਈ ਵੀ ਵਾਈ ਹਸਪਤਾਲ ਦਾਖਲ ਕਰਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਦੇ ਹੱਥ ਚ ਸੀ। ਜਿਸਨੂੰ ਸਾਫ਼ ਕਰਦੇ ਹੋਏ ਗੋਲੀ ਚੱਲ ਗਈ ਅਤੇ ਇਹ ਗੋਲੀ ਰਸ਼ਪਿੰਦਰ ਦੀ ਛਾਤੀ ਚ ਲੱਗੀ। 

Story You May Like