The Summer News
×
Tuesday, 14 May 2024

ਜੇਕਰ ਵਾਤਾਵਰਨ ਨਹੀਂ ਤਾਂ ਮਨੁੱਖ ਦੀ ਜ਼ਿੰਦਗੀ ਵੀ ਸੰਭਵ ਨਹੀਂ

(ਮਨਪ੍ਰੀਤ ਰਾਓ)


 ਚੰਡੀਗੜ੍ਹ : ਕੁਦਰਤੀ ਸਰੋਤ ਜੋ ਕੁਦਰਤ ਵੱਲੋਂ ਖੁਦ ਬਣਾਏ ਗਏ ਹੋਣ ਉਹਨਾਂ ਨੂੰ ਕੁਦਰਤੀ ਸਰੋਤ ਕਹਿੰਦੇ ਹਨ । ਇਹ ਸਾਡੇ ਜੀਵਨ ਲਈ ਅਣਮਮੁੱਲੇ ਵਰਦਾਨ ਹਨ, ਜੋ ਸਾਡੇ ਜੀਵਨ ਵਿੱਚ ਕੋਈ ਨਾ ਕੋਈ ਭੂਮਿਕਾ ਨਿਭਾਉਦੇ ਹੀ ਹਨ। ਇਹ ਕੁਦਰਤੀ ਸਰੋਤ ਹਵਾ, ਪਾਣੀ ,ਮਿੱਟੀ, ਖਣਿਜ, ਦਰੱਖਤ ਆਦਿ ਹੁੰਦੇ ਹਨ। ਜਿਨ੍ਹਾਂ ਦੇ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਹ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ। ਜਿਸ ਦੀ ਜ਼ਰੂਰਤ ਸਾਨੂੰ ਹਰ ਥਾਂ 'ਤੇ ਪੈਦੀ ਹੀ ਰਹਿੰਦੀ ਹੈ। ਮਨੁੱਖ ਆਪਣੇ ਸਵਾਰਥਾਂ ਲਈ ਇਹਨਾਂ ਚੀਜ਼ਾਂ ਦੀ ਦੁਰਵਰਤੋਂ ਕਰਦੇ ਹਨ। ਨਵੀਆਂ- ਨਵੀਆਂ ਤਕਨੀਕਾ ਆਉਣ ਨਾਲ ਦੇਸ਼ ਵਿੱਚ ਵਾਧਾ ਹੋ ਰਿਹਾ ਹੈ ,ਪ੍ਰੰਤੂ ਜਿਵੇਂ ਹੀ ਦੇਸ਼ ਤਰੱਕੀ ਕਰ ਰਿਹਾ ਹੈ ਉਸੇ ਤਰ੍ਹਾਂ ਕੁਦਰਤ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ, ਕਿਉਂਕਿ ਸ਼ਹਿਰੀਕਰਨ ਅਤੇ ਉਦਯੋਗੀਕਰਨ ਦਾ ਵਪਾਰ ਵੱਧ ਰਿਹਾ ਹੈ। ਜਿਸ ਕਾਰਨ ਲੋਕੀਂ ਰਹਿਣ- ਵਸੇਰੇ ਲਈ ਘਰ ਅਤੇ ਵੱਡੀਆ-ਵੱਡੀਆ ਫੈਕਟਰੀਆਂ ਬਣਾ ਰਹੇ ਹਨ।ਜਿਸ ਦੌਰਾਨ ਪਸ਼ੂਆਂ-ਪੱਛੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਤੇ ਉਹਨਾਂ ਦੇ ਰਹਿਣ ਅਤੇ ਭੋਜਨ ਖਾਣ ਵਸਤੂਆਂ ਘੱਟਦੀਆਂ ਜਾ ਰਹੀਆ ਹਨ।


ਇਹਨਾਂ ਸਾਧਨਾਂ ਦੀ ਦੁਰਵਰਤੋਂ ਨਾਲ ਹੋਣ ਵਾਲੇ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-


 1. ਦਰੱਖਤ ਨਾ ਹੋਣ ਕਾਰਨ ਹੋ ਰਿਹਾ ਨੁਕਸਾਨ :


# ਮਨੁੱਖਾਂ ਦਾ ਹੋ ਰਿਹਾ ਨੁਕਸਾਨ : ਜ਼ਿਆਦਾਤਰ ਲੋਕ ਦਰੱਖਤਾਂ ਨੂੰ ਲਗਾਉਣ ਵਜਾਏ  ਉਹਨਾਂ ਨੂੰ ਕੱਟਣਾ ਵੱਧ ਪਸੰਦ ਕਰਦੇ ਹਨ,ਪ੍ਰਤੂੰ ਉਹ ਇਹ ਭੁੱਲ ਜਾਂਦੇ ਹਨ ਕਿ ਦਰੱਖਤ ਕੱਟਣ ਕਾਰਨ ਸਾਡਾ ਆਪਣਾ ਹੀ ਨੁਕਸਾਨ ਹੋਣਾ ਹੈ,ਕਿਉਂਕਿ ਜੇਕਰ ਕੋਈ ਦਰੱਖਤ ਹੀ ਨਹੀਂ ਰਹੇਗਾ ਤਾਂ ਲੋਕਾਂ ਦਾ ਸਾਹ ਲੈਣਾ ਵੀ ਔਖਾਂ ਹੋ ਜਾਵੇਗਾ। ਦਰੱਖਤਾਂ ਦੇ ਨਾਲ ਹੀ ਸਾਨੂੰ ਆਕਸੀਜਨ ਪ੍ਰਾਪਤ ਹੁੰਦੀ ਹੈ। ਜਿਸ ਦੀ ਵਜ਼ਾ ਅਸੀਂ ਜ਼ਿਊਂਦੇ ਰਹਿੰਦੇ ਹਾਂ,ਜੇਕਰ ਦਰੱਖਤ ਹੀ ਨਹੀਂ ਹੋਣਗੇ ਤਾਂ ਸਾਡਾ ਪ੍ਰਿਥਵੀ 'ਤੇ ਰਹਿਣਾ ਵੀ ਔਖਾ ਹੋ ਜਾਵੇਗਾ। ਮਨੁੱਖ ਭੋਜਨ ਖਾਏ ਬਿਨਾ ਜ਼ਿਊਦਾ ਰਹਿ ਸਕਦਾ ਹੈ, ਪ੍ਰੰਤੂ ਸਾਹ ਲਏ ਬਿਨਾ ਨਹੀਂ ਰਹਿ ਸਕਦਾ, ਅਤੇ ਜੇਕਰ ਸਾਨੂੰ ਆਕਸੀਜਨ ਹੀ ਪ੍ਰਾਪਤ ਨਾ ਹੋਈ ਤਾਂ ਸਾਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਮਨੁੱਖ ਆਪਣੇ ਸੁਆਰਥ ਲਈ ਦਰੱਖਤਾਂ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਅਤੇ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ।


 # ਪੰਛੀ-ਪਸ਼ੂਆਂ ਦਾ ਹੋ ਰਿਹਾ ਨੁਕਸਾਨ : ਦਰੱਖਤ ਕੱਟਣ ਨਾਲ ਸਿਰਫ ਮਨੁੱਖਾਂ ਦਾ ਹੀ ਨਹੀਂ ਸਗੋਂ ਪਸ਼ੂ- ਪੰਛੀਆਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ, ਕਿਉਂਕਿ ਦਰੱਖਤ ਨਾ ਹੋਣ ਕਾਰਨ ਪੱਛੀਆਂ ਦਾ ਰਹਿਣ ਵਸੇਰਾ ਵੀ ਖਤਮ ਹੁੰਦਾ ਜਾ ਰਿਹਾ ਹੈ।


2. ਫੈਕਟਰੀਆਂ ਕਾਰਨ ਹੋ ਰਿਹਾ ਨੁਕਸਾਨ :


# ਫੈਕਟਰੀਆਂ ਦਾ ਜ਼ਹਿਰੀਲਾ ਧੂੰਆਂ : ਫੈਕਟਰੀਆਂ ਦਾ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਵਾਤਾਵਰਨ ਦੀ ਸ਼ੁੱਧ ਹਵਾ ਨੂੰ ਨਸ਼ਟ ਕਰ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਪ੍ਰਕਾਰ ਦੀਆ ਬਿਆਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ।ਕਿਉਂਕਿ ਸੂਰਜ਼ ਤੋਂ ਨਿਕਲਣ ਵਾਲੀਆਂ ਕਿਰਨਾਂ ਵਿੱਚ ਉਹ ਗੰਦਾ ਧੂੰਆਂ ਮਿਲ ਕੇ ਸਾਰੀ ਸ਼ੁੱਧ ਹਵਾ ‘ਚ ਮਿਲ ਜਾਂਦਾ ਹੈ,ਜਿਸ ਦੌਰਾਨ ਸ਼ੁੱਧ ਹਵਾ ਵੀ ਪ੍ਰਦੂਸ਼ਿਤ ਹੋ ਜਾਂਦੀ ਹੈ। ਜਿਸ ਦੀ ਵਜ਼ਾ ਨਾਲ ਕਾਫੀ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਵੇਂ ਕਿ ਸਾਹ ਦੀ ਬਿਮਾਰੀ, ਫੈਫੜਿਆਂ ਦਾ ਨੁਕਸਾਨ ਹੋਣਾ ਆਦਿ।


# ਪ੍ਰਦੂਸ਼ਣ ਫੈਲਣਾ : ਧੂੰਏ ਕਾਰਨ ਵੱਧ ਰਿਹਾ ਪ੍ਰਦੂਸ਼ਣ ਸਿਰਫ ਮਨੁੱਖਾਂ ਨੂੰ ਹੀ ਨਹੀਂ ਸਗੋਂ ਪੰਛੀਆਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਨੂੰ ਵੀ ਕਾਫੀ ਭਿਆਨਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।


ਫੈਕਟਰੀਆਂ ਦਾ ਗੰਦਾ ਪਾਣੀ: ਨਦੀਆਂ, ਝੀਲਾਂ ਅਤੇ ਦਰਿਆਵਾਂ ਜਿਸ ਦਾ ਪਾਣੀ ਚਾਰੇ ਦਿਸ਼ਾਵਾਂ ਵੱਲ ਫੈਲਦਾ ਹੈ, ਉਸ 'ਚ ਫੈਕਟਰੀਆਂ ਦਾ  ਗੰਦਾ ਪਾਣੀ ਮਿਲਕੇ ਸਾਰੇ ਸ਼ੁੱਧ ਪਾਣੀ ਨੂੰ ਖਰਾਬ ਕਰ ਦਿੰਦਾ ਹੈ, ਜਿਸ ਕਾਰਨ ਮਨੁੱਖ ਹੀ ਨਹੀਂ ਸਗੋਂ ਪਸ਼ੂ- ਪੰਛੀਆਂ ਦਾ ਵੀ ਬਹੁਤ ਨਕੁਸਾਨ ਹੋ ਰਿਹਾ ਹੈ।


 3. ਫਸਲਾ : ਆਮ ਤੌਰ 'ਤੇ ਅਸੀਂ ਫਸਲਾ ਨੂੰ ਖੇਤਾਂ ਵਿੱਚ ਹੀ ਉਗਾਉਣਾ ਵੱਧ ਪਸੰਦ ਕਰਦੇ ਹਾਂ, ਪ੍ਰੰਤੂ ਅਸੀਂ ਉਹਨਾਂ ਨੂੰ ਵਧੀਆਂ ਬਣਾਉਣ ਅਤੇ ਜਲਦੀ ਉਗਾਉਣ ਦੇ ਚੱਕਰ 'ਚ ਉਨ੍ਹਾਂ ਫਸਲਾ ‘ਚ ਬਹੁਤ ਸਾਰੀਆ ਅਜਿਹੀਆਂ ਰਸਾਇਣਿਕ ਖਾਦਾਂ ਪਾ ਦਿੰਦੇ ਹਾਂ ਜਿਸ ਦੀ ਵਜ਼ਾ ਨਾਲ ਫਸਲ ਤਾਂ ਵਧੀਆਂ ਉੱਗ ਜਾਂਦੀ ਹੈ, ਪ੍ਰੰਤੂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਅਸੀਂ ਫਸਲਾ ਦਾ ਝਾੜ ਵਧਾਉਣ ਲਈ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਲੋੜੋਂ ਵੱਧ ਪ੍ਰਯੋਗ ਕਰਦੇ ਹਾਂ, ਜਿਸ ਦੀ ਵਜ਼ਾ ਨਾਲ ਸਾਡੀ ਫਸਲ ਦਾ ਝਾੜ ਤਾਂ ਵਧੀਆ ਹੋ ਜਾਂਦਾ ਹੈ, ਪ੍ਰੰਤੂ ਜੋ ਉਸ 'ਚ ਰਸਾਇਣਿਕ ਪਦਾਰਥ ਹੁੰਦੇ ਹਨ ਉਹ ਸਾਡੀ ਸਿਹਤ ਨੂੰ ਹਾਨੀਕਾਰਕ ਨੁਕਸਾਨ ਪਹੁੰਚਾਉਂਦੇ ਹਨ।


    ਇਸ ਦੇ ਨਾਲ ਹੀ ਬਿਜਲੀ ਦੇ ਬਣ ਰਹੇ ਪਾਵਨ ਪਲਾਂਟ ਅਤੇ ਸ਼ਹਿਰੀਕਰਨ ਸਦਕਾ ਬਣ ਰਹੀਆਂ ਇਮਾਰਤਾਂ ਨਟ ਖੇਤੀ ਯੋਗ ਭੂਮੀ ਨੂੰ ਘਟਾ ਦਿੱਤਾ ਹੈ। ਅਸੀਂ ਦਰੱਖਤਾਂ ਦੀ ਧੜਾਧੜ ਕਟਾਈ ਕਰਦੇ ਹਾਂ, 'ਤੇ ਉਸ ਦੀ ਥਾਂ ਫੈਕਟਰੀਆਂ, ਇਮਾਰਤਾਂ, ਜਾਂ ਹੋਰ ਵੱਡੇ-ਵੱਡੇ ਕਾਰਖਾਣੇ ਬਣਾ ਦਿੰਦੇ ਹਾਂ। ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਅਸੀਂ ਸਾਰੇ ਲੋਕ ਆਪਣੀ ਬਰਵਾਦੀ ਦਾ ਕਾਰਨ ਖੁਦ ਹੀ ਬਣ ਰਹੇ ਹਾਂ। ਮਨੁੱਖ ਆਪਣੇ ਸਵਾਰਥ ਲਈ ਇਨ੍ਹਾਂ ਸਾਰੇ ਸਾਧਨਾ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਰ ਰਿਹਾ ਹੈ।ਜਿਸ ਤੋਂ ਸਾਨੂੰ ਆਕਸੀਜਨ ਮਿਲਦੀ ਹੈ, ਉਹਨਾਂ ਰੁੱਖਾਂ ਨੂੰ ਹੀ ਮਨੁੱਖ ਆਪਣੇ ਸਵਾਰਥ ਲਈ ਕੱਟੀ ਜਾ ਰਿਹਾ ਹੈ।ਜੇਕਰ ਰੁੱਖ ਹੀ ਨਹੀਂ ਰਹੇ ਤਾਂ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ ਇਨ੍ਹਾਂ ਕੁਦਰਤੀ ਸਾਧਨਾ ਦੀ ਵਰਤੋਂ ਸਾਨੂੰ ਬਹੁਤ ਹੀ ਸਰਫ਼ੇ ਨਾਲ ਕਰਨੀ ਚਾਹੀਦੀ ਹੈ।

ਕੁਦਰਤੀ ਸਰੋਤ ਜੋ ਕੁਦਰਤ ਵੱਲੋਂ ਖੁਦ ਬਣਾਏ ਗਏ ਹੋਣ ਉਹਨਾਂ ਨੂੰ ਕੁਦਰਤੀ ਸਰੋਤ ਕਹਿੰਦੇ ਹਨ । ਇਹ ਸਾਡੇ ਜੀਵਨ ਲਈ ਅਣਮਮੁੱਲੇ ਵਰਦਾਨ ਹਨ, ਜੋ ਸਾਡੇ ਜੀਵਨ ਵਿੱਚ ਕੋਈ ਨਾ ਕੋਈ ਭੂਮਿਕਾ ਨਿਭਾਉਦੇ ਹੀ ਹਨ। ਇਹ ਕੁਦਰਤੀ ਸਰੋਤ ਹਵਾ, ਪਾਣੀ ,ਮਿੱਟੀ, ਖਣਿਜ, ਦਰੱਖਤ ਆਦਿ ਹੁੰਦੇ ਹਨ। ਜਿਨ੍ਹਾਂ ਦੇ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਇਹ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ।

Story You May Like