The Summer News
×
Tuesday, 21 May 2024

ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 60 ਘੰਟਿਆਂ 'ਚ 5 ਦੋਸ਼ੀਆਂ ਕਾਬੂ ਕਰਕੇ 5 ਕਰੋੜ 700 ਰੁਪਏ ਕੀਤੇ ਬਰਾਮਦ

ਲੁਧਿਆਣਾ,14 ਜੂਨ : ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੁਧਿਆਣਾ ਵਿੱਚ 10 ਜੂਨ ATM ਕੈਸ਼ ਵਾਲੀ CMS ਕੰਪਨੀ ਵਿੱਚ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ 60 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਉਨ੍ਹਾਂ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਦੇ ਕੋਲੋਂ 5 ਕਰੋੜ 700 ਰੁਪਏ ਦੀ ਨਗਦੀ ਬਰਾਮਦ ਕਰ ਲਈ ਗਈ ਹੈ।


ਇਸ ਸੰਬੰਧ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਐਮਐਸ ਕੰਪਨੀ ਦਾ ਡਰਾਈਵਰ ਇਸ ਲੁੱਟ ਦਾ ਮਾਸਟਰਮਾਈਂਡ ਹੈ। ਉਸ ਨੇ ਮਨਪ੍ਰੀਤ ਕੌਰ ਨਾਂ ਦੀ ਔਰਤ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਡਰਾਈਵਰ ਜਲਦੀ ਅਮੀਰ ਹੋਣਾ ਚਾਹੁੰਦਾ ਸੀ। ਇਸੇ ਲਈ ਮਨਪ੍ਰੀਤ ਨੇ ਹੋਰ ਲੋਕਾਂ ਨੂੰ ਲੁੱਟ ਲਈ ਤਿਆਰ ਕੀਤਾ। ਡਰਾਈਵਰ ਕੰਪਨੀ ਨਾਲ ਸਬੰਧਤ ਹੋਣ ਕਰਕੇ ਕਿਸੇ ਵੀ ਤਰ੍ਹਾਂ ਦੀ ਰੇਕੀ ਦੀ ਲੋੜ ਨਹੀਂ ਪਈ।ਲੁੱਟ ਦੀ ਰਕਮ ਵਿੱਚੋਂ ਲੁਟੇਰਿਆਂ ਨੇ ਕੁਝ ਨਕਦੀ ਹੀ ਵੰਡੀ ਸੀ। ਬਾਕੀ ਇੱਕ ਕਾਲੇ ਰੰਗ ਦੀ ਕਾਰ ਵਿੱਚ ਬੰਦ ਸੀ। ਹਾਲਾਂਕਿ ਹੁਣ ਇਹ ਕਾਰ ਪੁਲਿਸ ਨੂੰ ਮਿਲ ਗਈ ਹੈ। ਘਟਨਾ ਤੋਂ ਬਾਅਦ ਇਹ ਸਾਰੇ ਪਿੰਡ ਢੱਟ ਤੋਂ ਵੱਖ ਹੋ ਗਏ ਸਨ। ਇਸ ਤੋਂ ਬਾਅਦ ਕਿਸੇ ਨੇ ਵੀ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਤਾਂ ਕਿ ਪੁਲਿਸ ਉਨ੍ਹਾਂ ਦੀਆਂ ਕਾਲਾਂ ਨੂੰ ਟਰੇਸ ਨਾ ਕਰ ਸਕੇ।


ਲੁਧਿਆਣਾ ਪੁਲਿਸ ਵਲੋਂ ਲੁੱਟ ਦੀ ਵਾਰਦਾਤ ਨੂੰ 60 ਘੰਟਿਆਂ ਵਿੱਚ ਹੀ ਹੱਲ ਕਰਨ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ 5 ਦੋਸ਼ੀਆਂ ਨੂੰ ਕਾਬੂ ਕਰਕੇ 5 ਕਰੋੜ ਬ੍ਰਾਮਦ ਕਰਨ ਤੇ ਹੌਸਲਾ ਅਫ਼ਜ਼ਾਈ ਲਈ 10 ਲੱਖ ਕੈਸ਼ ਐਵਾਰਡ ਦੇਣ ਦਾ ਐਲਾਨ ਕੀਤਾ ਹੈ।

Story You May Like