The Summer News
×
Wednesday, 15 May 2024

ਪੀ.ਏ.ਯੂ. ਨੇ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਲਈ ਵਿਸ਼ੇਸ਼ ਸਮਾਗਮ ਕਰਵਾਇਆ

ਲੁਧਿਆਣਾ 31 ਮਈ : ਪੀ.ਏ.ਯੂ. ਦੇ ਪਰਿਵਾਰ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਦੇ ਆਂਗਣਵਾੜੀ ਕੇਂਦਰ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਸਮਾਗਮ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ-ਵੂਮੈਨ ਇਨ ਐਗਰੀਕਲਚਰ ਦੇ ਤਹਿਤ ਕੀਤੇ ਗਏ | ਇਹਨਾਂ ਸਮਾਗਮਾਂ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ |



 
ਇਸ ਸਮਾਗਮ ਵਿੱਚ 35 ਔਰਤਾਂ ਅਤੇ ਮਰਦਾਂ ਨੇ ਭਾਗ ਲਿਆ| ਪਰਿਵਾਰਕ ਸਰੋਤ ਪ੍ਰਬੰਧਣ ਵਿਭਾਗ ਦੇ ਮਾਹਿਰ ਅਤੇ ਖੋਜ ਪ੍ਰੋਜੈਕਟ ਦੇ ਵਿਗਿਆਨੀ ਡਾ. ਸ਼ਿਵਾਨੀ ਰਾਣਾ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਸੁਰੱਖਿਆ ਲਈ ਜਾਗਰੂਕਤਾ ਦਾ ਪਸਾਰ ਕਰਨਾ ਮੌਜੂਦਾ ਸਮੇਂ ਦੀ ਅਹਿਮ ਜ਼ਰੂਰਤ ਹੈ | ਉਹਨਾਂ ਕਿਹਾ ਕਿ ਸਾਨੂੰ ਆਉਂਦੀਆਂ ਪੀੜ•ੀਆਂ ਲਈ ਆਪਣੇ ਵਾਤਾਵਰਣ ਨੂੰ ਸਾਂਭ ਕੇ ਪਲਾਸਟਿਕ ਮੁਕਤ ਕਰਨਾ ਚਾਹੀਦਾ ਹੈ |
 
ਇਸ ਸਮਾਗਮ ਵਿੱਚ ਪਿੰਡ ਦੀ ਆਂਗਣਵਾੜੀ ਕਰਮਚਾਰੀ ਸ੍ਰੀਮਤੀ ਕਮਲੇਸ ਕੌਰ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀਮਤੀ ਜਸਵੀਰ ਕੌਰ ਨੇ ਭਰਵਾਂ ਸਹਿਯੋਗ ਦਿੱਤਾ | ਕਿਸਾਨ ਪਰਿਵਾਰਾਂ ਵਿੱਚ ਹਰਬਲ ਬਾਗ ਨੂੰ ਉਤਸਾਹਿਤ ਕਰਨ ਲਈ ਸੁਹਾਂਜਣਾ ਦੇ ਪੌਦੇ ਲਾਏ ਗਏ ਅਤੇ ਪੀ.ਏ.ਯੂ. ਦਾ ਖੇਤੀ ਸਾਹਿਤ ਵੰਡਿਆ ਗਿਆ| ਸਰਕਾਰੀ ਸਕੂਲਾਂ ਵਿੱਚ ਪੌਦੇ ਲਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ |


Story You May Like