The Summer News
×
Thursday, 16 May 2024

ਕਵੀ ਬਾਲਾ ਮੰਗੂਵਾਲੀਆ ਦੀਆਂ ਕਾਵਿ-ਪੁਸਤਕਾਂ ਲੋਕ-ਅਰਪਣ

ਲੁਧਿਆਣਾ, 30 ਮਈ : ਪ੍ਰਵਾਸੀ ਕਵੀ ਬਾਲਾ ਮੰਗੂਵਾਲੀਆ ਦੀਆਂ ਨਵ-ਪ੍ਰਕਾਸ਼ਿਤ ਦੋ ਕਾਵਿ-ਪੁਸਤਕਾਂ ‘ਮਨ ਦਾ ਵਿਚਾਰ ਅਤੇ ‘ਸੁੱਚੇ ਮੋਤੀ’ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਵਿਖੇ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਚਾਰਧਾਰਕ ਪਰਪੱਕਤਾ ਵਾਲੀ ਇਸ ਕਵਿਤਾ ਦਾ ਸਵਾਗਤ ਕਰਨਾ ਬਣਦਾ ਹੈ।  


ਉਨ੍ਹਾਂ ਕਿਹਾ ਕਿ ਜਿਸ ਤਰੀਕੇ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਕਵੀ ਨੇ ਕਵਿਤਾ ਦਾ ਲੜ ਨਹੀਂ ਛੱਡਿਆ, ਇਸ ਕਰਕੇ ਕਵੀ ਵਧਾਈ ਦਾ ਹੱਕਦਾਰ ਹੈ। ਇਹ ਕਾਵਿ-ਪੁਸਤਕਾਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਕਵੀ ਬਾਲਾ ਮੰਗੂਵਾਲੀਆਂ ਨੇ ਦੱਸਿਆ ਕਿ ਉਹ ਤਕਰੀਬਨ ਤਿੰਨ ਦਹਾਕੇ ਪਹਿਲਾਂ ਪੰਜਾਬ ਛੱਡ ਕੇ ਇੰਗਲੈਂਡ ਜਾ ਵਸੇ ਸਨ ਅਤੇ ਅੱਜ-ਕੱਲ੍ਹ ਸਕਾਟਲੈਂਡ ਵਿਖੇ ਰਹਿ ਰਹੇ ਹਨ। ਉਨ੍ਹਾਂ ਅਨੁਸਾਰ ਜ਼ਿੰਦਗੀ ਦੇ ਸੰਘਰਸ਼ ਅਤੇ ਤੰਗੀਆਂ-ਤੁਰਸ਼ੀਆਂ ਹੀ ਉਨ੍ਹਾਂ ਦੀ ਕਵਿਤਾ ਦਾ ਕਾਵਿ-ਵਸਤੂ ਬਣਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਤੋਂ  ਪ੍ਰੋ. ਪਰਮਜੀਤ ਸਿੰਘ, ਪ੍ਰੋ. ਅਮਨਦੀਪ ਸਿੰਘ ਅਤੇ ਵਿਜੇ ਕੁਮਾਰ ਹਾਜ਼ਰ ਸਨ।

Story You May Like