The Summer News
×
Tuesday, 21 May 2024

35ਵੀਆਂ ਜਰਖੜ ਖੇਡਾਂ ਧੁਮ ਧਾਮ ਨਾਲ ਸ਼ੁਰੂ, ਉਲੰਪਿਕ ਤਰਜ 'ਤੇ ਹੋਇਆ ਮਾਰਚ ਪਾਸਟ

ਲੁਧਿਆਣਾ, 27 ਜਨਵਰੀ : 35ਵੀਆਂ ਕੋਕਾ ਕੋਲਾ, ਏਵਨ ਸਾਈਕਲ  ਜਰਖੜ ਖੇਡਾਂ ਅੱਜ ਇਥੇ  ਧੁਮ ਧਾਮ ਨਾਲ ਸ਼ੁਰੂ ਹੋਈਆਂ, ਜਿਸ ਦੀ ਸ਼ੁਰੂਆਤ ਮੌਕੇ 1000 ਦੇ ਕਰੀਬ ਸਕੂਲੀ ਬੱਚਿਆਂ ਤੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਨਿਹੰਗ ਸਿੰਘਾਂ ਦੇ ਜਥੇ ਨੇ ਗੱਤਕੇ ਦੇ ਕਰਤੱਬ ਵਿਖਾਏ।


ਮਾਤਾ ਸਾਹਿਬ ਕੌਰ ਖੇਡ ਕੰਪਲੈਕਸ  ਜਰਖੜ  ਵਿਖੇ ਸ਼ੁਰੂ ਹੋਈਆਂ ਖੇਡਾਂ ਮੌਕੇ ਉਦਘਾਟਨ ਕਰਨ ਪਹੁੰਚੇ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ„ ਮਾਰਕਫੈਡ ਦੇ  ਚੇਅਰਮੈਨ ਅਮਨਦੀਪ ਸਿੰਘ ਮੋਹੀ, ਪਰਮਿੰਦਰ ਸਿੰਘ ਗੋਲਡੀ ਚੇਅਰਮੈਨ ਯੂਥ ਡਿਵੇਲਪਮੈਂਟ ਬੋਰਡ ਅਤੇ  ਪ੍ਰੀਤਮ ਸਿੰਘ ਗਰੇਵਾਲ ਮੇਅਰ ਹੰਸਲੋ ਇੰਗਲੈਂਡ  ਨੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਜਰਖੜ ਖੇਡਾਂ  ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ  ਜਰਖੜ  ਨੇ ਆਏ ਮਹਿਮਾਨਾ ਅਤੇ ਖਿਡਾਰੀਆਂ  ਨੂੰ  ਜੀ ਆਇਆ ਆਖਿਆ।


ਪਹਿਲੇ ਦਿਨ ਹੋਏ ਹਾਕੀ  ਮੁਕਾਬਲਿਆਂ ਵਿਚ ਹਾਬੜੀ (ਹਰਿਆਣਾ) ਨੇ ਬਠਿੰਡਾ ਨੂੰ 4-2 ਨਾਲ਼, ਹਾਕੀ ਜੂਨੀਅਰ 'ਚ ਥੂਹੀ ਅਕੈਡਮੀ ਨਾਭਾ ਨੇ ਸੰਤ ਫਤਹਿ ਸਿੰਘ ਅਕੈਡਮੀ ਢੋਲਣ ਨੂੰ 3-2 ਨਾਲ਼, ਜਰਖੜ ਅਕੈਡਮੀ ਨੇ ਬਾਗੜੀਆਂ ਨੂੰ 5-0 ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਕਿਲਾ ਰਾਏਪੁਰ ਨੂੰ 5-0, ਰਾਮਪੁਰ ਕੋਚਿੰਗ ਸੈਂਟਰ ਨੇ ਜਗਤਾਰ ਇਲੈਵਨ ਜਰਖੜ ਨੂੰ 3-0 ਨਾਲ਼ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਖੇਡਾਂ ਤੇ ਸਿਖਿਆ  'ਚ ਸਰਬੋਤਮ ਰਹੇ ਬੱਚਿਆਂ ਨੂੰ ਏਵਨ ਸਾਈਕਲ ਕੰਪਨੀ ਵੱਲੋੰ ਸਾਈਕਲਾਂ ਨਾਲ਼ ਸਨਮਾਨਿਤ ਕੀਤਾ ਗਿਆ।


ਮਾਤਾ ਸਾਹਿਬ ਕੌਰ ਚੈਰੀਟੇਬਲ ਟਰਸਟ ਵੱਲੋਂ ਕਰਵਾਈਆਂ ਜਾ ਰਹੀਆਂ  ਇਨ੍ਹਾਂ ਖੇਡਾਂ ਵਿੱਚ  ਨਾਇਬ ਸਿੰਘ ਜੋਧਾਂ ਆਲ ਓਪਨ ਕਬੱਡੀ ਕੱਪ,  ਧਰਮ ਸਿੰਘ ਜਰਖੜ ਨਿਰੋਲ ਇੱਕ ਪਿੰਡ ਓਪਨ ਕੱਪ, ਮਹਿੰਦਰਪ੍ਰਤਾਪ ਸਿੰਘ ਗਰੇਵਾਲ ਗੋਲਡ ਕੱਪ, ਹਾਕੀ ਲੜਕੀਆਂ , ਹਾਕੀ ਜੂਨੀਅਰ ਮੁੰਡੇ, ਬਚਨ ਸਿੰਘ ਮੰਡੋਰ ਕੁਸ਼ਤੀ ਕੱਪ, ਅਮਰਜੀਤ ਸਿੰਘ  ਗਰੇਵਾਲ ਵਾਲੀਬਾਲ ਕੱਪ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ।


ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ  ਸਿੱਧੂ, ਪ੍ਰਧਾਨ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਨਰਾਇਣ ਸਿੰਘ ਗਰੇਵਾਲ, ਦੇਪਿੰਦਰ ਸਿੰਘ ਡਿੰਪੀ, ਬਲਬੀਰ ਸਿੰਘ ਇੰਸਪੈਕਟਰ, ਸਾਬੀ ਜਰਖੜ, ਅਜੈਬ ਸਿੰਘ ਗਰਚਾ ਯੂ ਕੇ, ਹਰਦੀਪ ਸਿੰਘ ਸੈਣੀ, ਲਕਸ਼ੈ ਭਾਰਤੀ, ਜੀਤ ਸਿੰਘ ਲਾਦੀਆਂ, ਹੈਰੀ ਗੁੱਜਰਵਾਲ਼, ਕੁਲਵੰਤ ਸਿੰਘ ਰੇਲਵੇ, ਨਿੰਮਾ ਡੇਹਲੋਂ, ਬਲਜੀਤ ਸਿੰਘ ਗਿੱਲ, ਤੇਜਿੰਦਰ ਸਿੰਘ ਧਮੋਟ, ਮਨਮੋਹਣ ਸਿੰਘ ਧਮੋਟ ਤੇ ਧਮੋਟ ਕਲੱਬ ਦੇ ਹੋਰ ਮੈਂਬਰਾਂ ਤੋ ਇਲਾਵਾ   ਸੰਦੀਪ ਪੰਧੇਰ, ਪਰਮਜੀਤ ਸਿੰਘ ਨੀਟੂ,  ਟਰੱਸਟ ਦੇ ਸਮੂਹ ਮੈੰਬਰ ਤੇ ਅਹੁਦੇਦਾਰ ਹਾਜਰ ਸਨ।


ਖੇਡ ਪਰਮੋਟਰ ਜਗਰੂਪ ਸਿੰਘ ਨੇ ਸਮੂਜ ਖੇਡ ਪ੍ਰੇਮੀਆਂ ਨੁੰ ਹੁੰਮ ਹੁੰਮਾ ਕੇ ਜਰਖੜ ਪਹੁੰਚਣ ਦੀ ਅਪੀਲ ਕਰਦਿਆਂ ਦੱਸਿਆ ਕਿ 28 ਜਨਵਰੀ ਨੁੰ ਹਾਕੀ ਸੀਨੀਅਰ, ਕਬੱਡੀ, ਕੁਸ਼ਤੀ ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ 29 ਜਨਵਰੀ ਨੂੰ ਖੇਡਾਂ ਦੀ ਸਮਾਪਤੀ ਮੌਕੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਲੱਗੇਗਾ।

Story You May Like