The Summer News
×
Sunday, 19 May 2024

ਪੰਜਾਬ 'ਚ ਪਹਿਲਾ ਆਮ ਆਦਮੀ ਪਾਰਟੀ ਦਾ ਬਣੇਗਾ ਮੇਅਰ,ਪੜੋ ਖਬਰ

ਚੰਡੀਗੜ੍ਹ : ਪੰਜਾਬ 'ਚ ਨਗਰ ਨਿਗਮ ਮੋਗਾ ਆਮ ਆਦਮੀ ਪਾਰਟੀ ਦੇ ਕਬਜ਼ੇ ਵਾਲਾ ਪਹਿਲਾ ਨਗਰ ਨਿਗਮ ਬਣ ਗਿਆ ਹੈ, ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਿਗਮ ਹਾਊਸ ਦੇ 50 ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਕਾਂਗਰਸੀ ਮੇਅਰ ਨਿਤਿਕਾ ਭੱਲਾ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਸੀ, ਦੱਸ ਦੇਈਏ ਕਿ ਜਿਸ ਤਹਿਤ ਅੱਜ ਮੇਅਰ ਨਿਤਿਕਾ ਭੱਲਾ ਭਰੋਸੇ ਦਾ ਵੋਟ ਹਾਰ ਗਏ। ਇਸ ਦੇ ਨਾਲ ਹੀ ਦੱਸ ਦੇਈਏ ਕਿ ਜਿਸ ਕਾਰਨ ਉਨ੍ਹਾਂ ਨੂੰ ਆਪਣੇ ਅਹੁਦੇ ਤੋ ਹੱਟਣਾ ਪਿਆ ਹੈ।ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਮੋਗਾ ਨੂੰ ਕੁੱਝ ਦਿਨਾਂ ਤੱਕ ਆਮ ਆਦਮੀ ਪਾਰਟੀ ਪਾਸੋਂ ਨਵਾਂ ਮੇਅਰ ਮਿਲਣਾ ਤੈਅ ਹੈ।


ਇਸਦੇ ਨਾਲ ਹੀ ਹਲਕਾ ਵਿਧਾਇਕਾ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਮੇਅਰ ਦੇ ਖ਼ਿਲਾਫ਼ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੈ। ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਮੋਗਾ ਦੀ ਵਿਧਾਇਕ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਪੰਜਾਬ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਹੁਣ ਮੋਗਾ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Story You May Like