The Summer News
×
Saturday, 18 May 2024

ਦੁਕਾਨਦਾਰ ਨਾਲ ਹੋਈ ਲੱਖਾਂ ਦੀ ਠੱਗੀ, ਇਸ ਤਰ੍ਹਾਂ ਵਿਛਾਇਆ ਜਾਲ

ਗੁਰਾਇਆ : ਨੌਸਰਬਾਜ਼ ਠੱਗ ਗੁਰਾਇਆ ਦੇ ਇੱਕ ਦੁਕਾਨਦਾਰ ਨਾਲ 3 ਲੱਖ 55 ਹਜ਼ਾਰ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਸ਼ਰਮਾ ਕਨਫੈਕਸ਼ਨਰੀ ਦੇ ਮਾਲਕ ਅਰਜੁਨ ਸ਼ਰਮਾ ਪੁੱਤਰ ਵਰਿੰਦਰ ਸ਼ਰਮਾ ਵਾਸੀ ਨਿਊ ਬਾਜ਼ਾਰ ਗੁਰਾਇਆ ਨੇ ਦੱਸਿਆ ਕਿ ਚਾਰ-ਪੰਜ ਦਿਨ ਪਹਿਲਾਂ ਉਨ੍ਹਾਂ ਦੀ ਦੁਕਾਨ 'ਤੇ ਇਕ ਵਿਅਕਤੀ ਆਇਆ, ਜਿਸ ਕੋਲ ਅਮਰੀਕਨ ਡਾਲਰ ਸਨ ਅਤੇ ਉਨ੍ਹਾਂ ਨੂੰ ਬਦਲ ਕੇ ਲੈ ਗਿਆ।


ਇਸ ਦੌਰਾਨ ਠੱਗੀ ਮਾਰਨ ਵਾਲੇ ਨੇ ਕਿਹਾ ਕਿ ਉਸ ਕੋਲ ਹੋਰ ਡਾਲਰ ਹਨ ਜੋ ਉਹ ਉਸ ਨੂੰ ਸਸਤੇ ਭਾਅ 'ਤੇ ਦੇ ਦੇਵੇਗਾ। ਦੋਵੇਂ ਫੋਨ 'ਤੇ ਸੰਪਰਕ ਕਰਦੇ ਰਹੇ ਅਤੇ ਚਾਰ-ਪੰਜ ਦਿਨਾਂ ਬਾਅਦ ਨੌਸਰਬਾਜ਼ ਠੱਗ ਨੇ ਫਗਵਾੜਾ ਸਥਿਤ ਦੁਕਾਨਦਾਰ ਅਰਜੁਨ ਨੂੰ ਬੁਲਾ ਲਿਆ। ਅਰਜੁਨ ਨੇ ਦੱਸਿਆ ਕਿ ਜਦੋਂ ਉਹ ਆਪਣੀ ਐਕਟਿਵਾ 'ਤੇ 3,55,000 ਰੁਪਏ ਲੈ ਕੇ ਫਗਵਾੜਾ ਵਿਖੇ ਡਾਲਰ ਲੈਣ ਗਿਆ ਤਾਂ ਉਥੇ ਦੋ ਵਿਅਕਤੀ ਆਏ, ਜਿਨ੍ਹਾਂ ਨੇ ਉਸ ਨੂੰ ਬੈਗ ਦੇ ਦਿੱਤਾ ਅਤੇ ਭਾਰਤੀ ਕਰੰਸੀ ਦੇ ਦਿੱਤੀ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਬੈਗ ਖੋਲ੍ਹਿਆ ਤਾਂ ਉਸ ਨੇ ਦੇਖਿਆ ਕਿ ਬੈਗ ਦੇ ਅੰਦਰ ਤਿੰਨ-ਚਾਰ ਅਮਰੀਕੀ ਡਾਲਰ ਦੇ ਨੋਟ ਲਗੇ ਸਨ ਜਦੋਂਕਿ ਹੇਠਾਂ ਰਧੀ ਜੋੜੀ ਹੋਈ ਸੀ । ਜਦੋਂ ਉਸ ਨੇ ਦੋਵਾਂ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਉਹ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਫਗਵਾੜਾ ਪੁਲਸ ਨੂੰ ਸ਼ਿਕਾਇਤ ਕੀਤੀ।


 

Story You May Like