The Summer News
×
Wednesday, 15 May 2024

ਅੱਜ ਤੋਂ ਖੁੱਲ੍ਹਣਗੇ ਪੰਜਾਬ 'ਚ ਇਹ ਸਕੂਲ, ਇਹਨਾਂ ਇਲਾਕਿਆ 'ਚ ਰਹਿਣਗੇ ਬੰਦ

ਚੰਡੀਗੜ੍ਹ : ਪੰਜਾਬ ਵਿਚ ਅੱਜ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ਇਸਦੇ ਨਾਲ ਹੀ ਦੱਸ ਦਿੰਦੇ ਹਨ ਕੁਝ ਇਲਾਕਿਆਂ 'ਚ ਹਾਲੇ ਵੀ ਸਕੂਲ ਬੰਦ ਰਹਿਣਗੇ।ਇਸਦੇ ਨਾਲ ਹੀ 17 ਜੁਲਾਈ ਮਤਲਬ ਅੱਜ ਤੋਂ ਸਾਰੇ ਸਕੂਲ ਖੁੱਲਣਗੇ,ਪ੍ਰੰਤੂ ਮੋਗਾ 'ਤੇ ਫਾਜ਼ਿਲਕਾ 'ਚ ਕੁਝ ਸਕੂਲ ਬੰਦ ਰਹਿਣਗੇ।ਜਾਣਕਾਰੀ ਮੁਤਾਬਕ ਮੋਗਾ ਦੇ ਬਲਾਕ ਧਰਮਕੋਟ ਦੇ ਸਤਲੁਜ ਦਰਿਆ ਲਾਗਲੇ ਪਿੰਡ ਜ਼ਿਆਦਾ ਪ੍ਰਭਾਵਤ ਹੋਏ ਹਨ।ਜਿਸ ਦੇ ਚਲਦਿਆ ਅਜੇ ਵੀ ਕੁਝ ਸਰਕਾਰੀ ਸਕੂਲ ਜਿਵੇਂ ਕਿ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਸਕੂਲ ਬੰਦ ਰਹੇਗਾ। ਇਸਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਵੀ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਕੂਲਾਂ 'ਚ ਫਲੱਡ ਰੈਸਕਿਊ ਕੇਂਦਰ ਬਣਾਏ ਹੋਣ ਕਾਰਨ ਫੈਸਲਾ ਲਿਆ ਗਿਆ ਹੈ। ਇਸਦੇ ਨਾਲ ਹੀ ਫਾਜਿ਼ਲਕਾ 'ਚ 9 ਸਰਕਾਰੀ ਸਕੂਲਾਂ ਨੂੰ ਬੁੱਧਵਾਰ 19 ਜੁਲਾਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

Story You May Like