The Summer News
×
Saturday, 18 May 2024

ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਭਰਾਤਾ ਪੁਸ਼ਪਿੰਦਰ ਸਿੰਘ ਗਰੇਵਾਲ ਦੀ ਅੰਤਿਮ ਅਰਦਾਸ ਮੌਕੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਲੁਧਿਆਣਾ, 21 ਨਵੰਬਰ (ਅ.ਜ.) - ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈੰਬਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੇ ਵੱਡੇ ਭਰਾਤਾ ਪੁਸ਼ਪਿੰਦਰ ਸਿੰਘ ਗਰੇਵਾਲ ਦਾ ਅੰਤਿਮ ਸਸਕਾਰ ਅੱਜ ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਸਮੁੱਚੀ ਅਕਾਲੀ ਲੀਡਰਸ਼ਿਪ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ, ਧਾਰਮਿਕ, ਸਮਾਜਿਕ, ਵਪਾਰਕ ਤੇ ਸਨਅਤੀ ਜੱਥੇਬੰਦੀਆਂ ਦੇ ਅਹੁਦੇਦਾਰਾਂ ਵਲੋਂ ਵਿੱਛੜੀ ਆਤਮਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।


ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਸਵ. ਗਰੇਵਾਲ ਦੇ ਛੋਟੇ ਭਰਾਤਾ ਹਿਤੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜੱਥੇਦਾਰ ਹੀਰਾ ਸਿੰਘ ਗਾਬੜੀਆ, ਡਾ. ਦਲਜੀਤ ਸਿੰਘ ਚੀਮਾ, ਅਮਰੀਕ ਸਿੰਘ ਆਲੀਵਾਲ ਸਾਬਕਾ ਐਮ.ਪੀ., ਕਰਨੈਲ ਸਿੰਘ, ਸੰਤ ਕਰਨੈਲ ਸਿੰਘ ਡੇਰਾ ਮੁਖੀ, ਹਰਮੋਹਨ ਸਿੰਘ ਗੁੱਡੂ, ਮਾਨ ਸਿੰਘ ਗਰਚਾ, ਸਰਵਜੀਤ ਢਿੱਲੋਂ, ਰਾਜਵੰਤ ਸਿੰਘ, ਸਤੀਸ਼ ਮਲਹੋਤਰਾ, ਇੰਦਰਜੀਤ ਮੱਕੜ, ਸੰਤ ਸਿੰਘ ਮਾਧਪੁਰੀ, ਵਿਕਰਮਜੀਤ ਸਿੰਘ ਖਾਲਸਾ, ਅਮਲੋਕ ਸਿੰਘ, ਅਜੀਤ ਸਿੰਘ ਗੋਲਡੀ, ਹਰਿੰਦਰਪਾਲ ਸਿੰਘ, ਬਲਬੀਰ ਸਟੋਰ, ਕਪਿਲ ਕੁਮਾਰ ਸੋਨੂੰ,ਸਵਰਨ ਸਿੰਘ, ਮਹੌਲੀ, ਬਲਵੀਰ ਸਿੰਘ, ਗੁਰਮੀਤ ਸਿੰਘ ਕੁਲਾਰ, ਵਿਜੇ ਦਾਨਵ, ਹਰਪਾਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬੱਤਰਾ, ਗੁਰਚਰਨ ਸਿੰਘ ਸਰਪੰਚ, ਕੁਲਦੀਪ ਸਿੰਘ ਵੈਦ ਸਾਬਕਾ ਐਮ.ਐਲ.ਏ, ਮਨਜੀਤ ਸਿੰਘ ਢਿੱਲੋਂ, ਕਮਲ ਜੇਤਲੀ, ਅਸ਼ੋਕ ਮੱਕੜ ਗਿਆਨੀ ਜਗਤਾਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਮੱਕੜ, ਰਾਕੇਸ਼ ਇੰਦਰਜੀਤ, ਵਰਿੰਦਰ ਸਵਾਮੀ, ਇੰਦਰਜੀਤ ਗਿੱਲ, ਅਮਰਜੀਤ ਸਿੰਘ ਟਿੱਕਾ, ਬਲਵਿੰਦਰ ਸਿੰਘ, ਮੋਹਨ ਸਿੰਘ ਚੌਹਾਨ, ਜਸਬੀਰ ਸਿੰਘ ਜੌੜਾ, ਸਰਵਜੀਤ ਸਿੰਘ ਦੁੱਗਰੀ, ਬਲਵਿੰਦਰ ਸਿੰਘ ਗੋਲਡੀ ਕਵਲਜੀਤ, ਤਜਿੰਦਰ ਸਿੰਘ ਡੰਗ, ਗੁਰਪ੍ਰੀਤ ਅਨੰਦਾ, ਅਨੇਕ ਸਿੰਘ ਖਾਲਸਾ, ਜਸਵਿੰਦਰ ਸਿੰਘ ਸ਼ੰਮੀ, ਪਰਮਿੰਦਰ ਸਿੰਘ ਲਾਪਰਾਂ, ਜਤਿੰਦਰ ਸਿੰਘ ਟਿੰਕੂ, ਨਿਰਮਲ ਸਿੰਘ ਐੱਸ.ਐੱਸ., ਗੁਰਪ੍ਰੀਤ ਸਿੰਘ ਸਾਬਕਾ ਐਸ.ਪੀ. ਵੀ ਹਾਜ਼ਰ ਸਨ।

Story You May Like