The Summer News
×
Monday, 20 May 2024

ਕਿਸਾਨਾਂ 'ਤੇ ਆਫ਼ਤ ਵਾਂਗ ਟੁੱਟਿਆ ਬੇਮੌਸਮਾਂ ਮੀਂਹ, ਰੱਬ ਅੱਗੇ ਅਰਦਾਸਾਂ ਕਰ ਕਿਸਾਨ ਮੰਗ ਰਹੇ ਕੁੱਝ ਸਮੇਂ ਦੀ ਮਹੋਲਤ

ਪਰਵਿੰਦਰ ਸਿੰਘ ਖੇਲਾ, ਲੁਧਿਆਣਾ : ਪੂਰੇ ਦੇਸ਼ ਭਰ 'ਚ ਬੇਮੌਸਮੇ ਮੀਂਹ ਨੇ ਚਾਰੇ ਪਾਸੇ ਠੰਡਕ ਦਾ ਮਾਹੌਲ ਬਣਾ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਤਾਂ ਕੁੱਝ ਹੱਦ ਤਕ ਰਾਹਤ ਮਿਲੀ ਹੈ ਪਰ ਉੱਥੇ ਹੀ ਇਹ ਮੀਂਹ ਕਿਸਾਨ ਵੀਰਾਂ ਲਈ ਇੱਕ ਵੱਡੀ ਆਫ਼ਤ ਬਣ ਕੇ ਆਇਆ ਹੈ। ਸਖ਼ਤ ਮਿਹਨਤ ਸਦਕਾ ਪੁੱਤਾਂ ਵਾਂਗ ਪਾਲੀ ਫ਼ਸਲ 'ਤੇ ਇਹ ਬੇਮੌਸਮੇ ਮੀਂਹ ਨੇ ਆਪਣਾ ਕਹਿਰ ਵਰਪਾਉਂਣ 'ਚ ਕੋਈ ਕਮੀ ਪੇਸ਼ੀ ਨਹੀਂ ਛੱਡੀ। ਜੇਕਰ ਪਿਛਲੇ ਸਾਲਾਂ ਦੀਆਂ ਗੱਲ ਕਰੀਏ ਤਾਂ ਪਹਿਲਾਂ ਵੀ ਇਹਨਾਂ ਮਹੀਨਿਆਂ 'ਚ ਮੀਂਹ ਪਏ ਪਰ ਓਹਨਾ ਨੇ ਕਿਸਾਨਾਂ ਦਾ ਇਨਾਂ ਨੁਕਸਾਨ ਨਹੀਂ ਕੀਤਾ ਜਿਨ੍ਹਾਂ ਕੁੱਝ ਕੁ ਦਿਨ ਤੋਂ ਪੈ ਰਹੇ ਮੀਂਹ ਕਾਰਨ ਇਸ ਵਾਰ ਹੋਇਆ ਹੈ ਜਦੋਂ ਕਿ ਹੁਣ ਕਣਕ ਦੀ ਫ਼ਸਲ ਵਾਢੀ ਦੀ ਕਗਾਰ 'ਤੇ ਆਣ ਪਈ ਹੈ। ਉਥੇ ਹੀ ਰੱਬ ਆਪਣਾ ਕਹਿਰ ਵਰਪਾ ਕੇ ਕਿਸਾਨਾਂ ਅੰਦਰ ਦਹਿਸ਼ਤ ਦਾ ਮਾਹੌਲ ਹੋਰ ਪ੍ਰਬਲ ਕਰ ਰਿਹਾ ਹੈ।


ਹੱਥ ਜੋੜ ਕੇ ਖੜ੍ਹਾ ਕਿਸਾਨ ਰੱਬ ਅੱਗੇ ਅਰਦਾਸਾਂ ਕਰ ਕੁਝ ਸਮੇਂ ਦੀ ਮਹੋਲਤ ਹੋਰ ਮੰਗ ਰਿਹਾ ਹੈ ਤਾਂ ਜੋ ਉਸਦੀ ਸਖ਼ਤ ਮਿਹਨਤ ਨਾਲ ਪਾਲੀ ਫ਼ਸਲ ਨੂੰ ਉਸਦਾ ਸਹੀ ਅੰਜਾਮ ਮਿਲ ਸਕੇ ਲੇਕਿਨ ਕੁਦਰਤ 'ਤੇ ਕਿਸਦਾ ਬਸ ਚੱਲਦਾ ਹੈ। ਇਸ ਲਈ ਆਪਣੀ ਪਾਣੀ 'ਚ ਰੁਲਦੀ ਫ਼ਸਲ ਨੂੰ ਦੇਖ ਕਿ ਝੁਰ ਰਹੇ ਲਾਚਾਰ ਤੇ ਮਜਬੂਰ ਕਿਸਾਨ ਸਰਕਾਰ ਕੋਲੋਂ ਮਿਆਵਜ਼ੇ ਦੀ ਮੰਗ ਕਰ ਰਹੇ ਹਨ ਤਾਂ ਜੋ ਓਹਨਾ ਨੂੰ ਹੋਂਸਲਾ ਮਿਲ ਸਕੇ ਕਿ ਉਹ ਆਪਣੇ ਨੁਕਸਾਨ ਦੀ ਪੂਰਤੀ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਨਹੀਂ ਤਾਂ ਬਹੁਤੇ ਕਿਸਾਨ ਤਾਂ ਇਸ ਗ਼ਮ ਨੂੰ ਨਾ ਬਰਦਾਸ਼ਤ ਕਰਦੇ ਹੋਏ ਗ਼ਲਤ ਕਦਮ ਚੁੱਕ ਰਹੇ ਹਨ। ਜਿਸ ਨਾਲ ਹਰ ਦਿਨ ਕਈ ਕਿਸਾਨ ਦੇਸ਼ 'ਚੋਂ ਘੱਟ ਹੁੰਦੇ ਜਾ ਰਹੇ ਹਨ।


ਅਜੋਕੀ ਪੀੜੀ ਤਾਂ ਖੇਤੀਬਾੜੀ ਦੇ ਕੰਮਾਂ 'ਚ ਕੋਈ ਦਿਲਚਸਪੀ ਨਹੀਂ ਲੈਂਦੀ ਤੇ ਵਿਦੇਸ਼ਾਂ 'ਚ ਜਾ ਕੇ ਹੀ ਆਪਣਾ Career ਬਣਾਉਣ ਦੇ ਸੁਪਨਿਆਂ 'ਚ ਰੁੱਝੀ ਪਈ ਹੈ। ਜੇਕਰ ਇਸੇ ਤਰ੍ਹਾਂ ਨਾਲ ਕਿਸਾਨਾਂ ਦੀ ਤਦਾਦ ਲਗਾਤਾਰ ਘੱਟ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਕਿਸਾਨ ਭਾਲਣਗੇ ਪਰ ਉਹ ਕਿਧਰੇ ਨਜ਼ਰੀ ਨਹੀਂ ਪੈਣਗੇ ਇਸ ਲਈ ਇਸ ਜਰੂਰਤ ਨੂੰ ਸਮਝਣਾ ਪੈਣਾ ਕੇ ਕਿਸਾਨਾਂ ਤੋਂ ਬਿਨਾ ਸਾਡਾ ਵਜੂਦ ਵੀ ਅਧੂਰਾ ਹੈ।

Story You May Like