The Summer News
×
Tuesday, 21 May 2024

ਰਾਜਸਥਾਨ ਤੋਂ ਲੁਧਿਆਣਾ 204 ਕਿਲੋਂ ਪੋਸਤ ਲੈ ਕੇ ਜਾ ਰਿਹਾ ਵਿਅਕਤੀ ਟਰੱਕ ਸਮੇਤ ਪੁਲਿਸ ਨੇ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਰਾਜਸਥਾਨ ਤੋ ਲੁਧਿਆਣਾ ਜਾ ਰਹੇ ਇੱਕ ਟਰੱਕ ਨੂੰ ਇੱਕ ਵਿਅਕਤੀ ਸਮੇਤ ਕਾਬੂ ਕੀਤਾ ਹੈ। ਇਸ ਟਰੱਕ ਵਿਚੋਂ ਪੁਲਿਸ ਨੇ 204 ਕਿਲੋਂ ਡੋਡੇ ਪੋਸਤ ਬਰਾਮਦ ਕੀਤਾ ਹੈ। ਪੁਲਿਸ ਇਸ ਮਾਮਲੇ ਵਿਚ ਵਧੇਰੇ ਪੁੱਛਗਿੱਛ ਕਰ ਰਹੀ ਹੈ।

 

ਨਸਿ਼ਆਂ ਵਿਰੁੱਧ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 204 ਕਿਲੋਂ ਡੋਡੇ ਪੋਸਤ ਸਮੇਤ ਇੱਕ ਟਰੱਕ ਡਰਾਇਵਰ ਨੂੰ ਸਮੇਤ ਟਰੱਕ ਫੜਿਆ ਹੈ।ਇਸ ਮਾਮਲੇ ਵਿਚ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ਼ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਚੱਕ ਕਾਲਾ ਸਿੰਘ ਵਾਲਾ ਤੋਂ ਰੋੜਾਵਾਲਾ ਦੇ ਰਸਤੇ ਵਿਚ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਇਸ ਟਰੱਕ ਨੂੰ ਰੋਕਿਆ ਅਤੇ ਤਲਾਸ਼ੀ ਲੈਣ ਦੌਰਾਨ ਇਸ ਟਰੱਕ ਵਿਚੋਂ 204 ਕਿਲੋਂ ਡੋਡੇ ਪੋਸਤ ਬਰਾਮਦ ਹੋਇਆ ਹੈ। ਐਸ ਐਸ ਪੀ ਅਨੁਸਾਰ ਮੁੱਢਲੀ ਪੁੱਛਗਿੱਛ ਵਿਚ ਕਾਬੂ ਵਿਅਕਤੀ ਬੁੱਧ ਰਾਮ ਵਾਸੀ ਸਜਨਾਉਣ ਕੀ ਢਾਣੀ, ਜਿਲ੍ਹਾ ਫਲੌਦੀ (ਰਾਜਸਥਾਨ) ਨੇ ਦੱਸਿਆ ਕਿ ਇਹ ਟਰੱਕ ਲੂਣਕਰਨ (ਬੀਕਾਨੇਰ) ਤੋਂ ਸਿਲੀਕਾ ਸੈਂਡ ਲੈ ਕੇ ਲੁਧਿਆਣਾਂ ਜਾ ਰਿਹਾ ਸੀ।

 

ਇਸ ਟਰੱਕ ਦੇ ਵਿਚ ਹੀ ਡੋਡੇ ਪੋਸਤ ਦੇ ਇਹ ਗੱਟੇ ਰੱਖੇ ਹੋਏ ਸਨ। ਪੁਲਿਸ ਨੇ ਨਾਕਾਬੰਦੀ ਦੌਰਾਨ ਇਹ ਬਰਾਮਦ ਕਰ ਲਿਆ ਹੈ। ਐਸ ਐਸ ਪੀ ਅਨੁਸਾਰ ਇਹ ਕਿਸ ਜਗ੍ਹਾ ਡਿਲੀਵਰ ਹੋਣਾ ਸੀ ਇਸ ਸਬੰਧੀ ਜਾਂਚ ਚੱਲ ਰਹੀ ਹੈ। ਇੱਕ ਹੋਰ ਮਾਮਲੇ ਵਿਚ ਸੀ ਆਈ ਏ ਪੁਲਿਸ ਨੇ ਚੋਰੀ ਦੇ ਮਾਮਲਿਆਂ ਵਿਚ 1 ਆਲਟੋ ਕਾਰ, 7 ਮੋਟਰਸਾਇਕਲ ਅਤੇ 7 ਮੋਬਾਇਲ ਬਰਾਮਦ ਕੀਤੇ ਹਨ। ਇਸ ਸਬੰਧੀ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।

Story You May Like