The Summer News
×
Monday, 13 May 2024

ਅਲ-ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲ ਹਮਲੇ ਦੀ ਕਵਰੇਜ ਦੌਰਾਨ ਹੋਈ ਮੌਤ

ਅਲ-ਜਜ਼ੀਰਾ : ਅਲ-ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਵੈਸਟ ਬੈਂਕ ਵਿੱਚ ਗੋਲੀਬਾਰੀ ਦੌਰਾਨ ਜ਼ਖਮੀ ਹੋਈ ਸੀ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਹੋਇਆ ਸੀ। ਨਾਲ ਹੀ ਪੱਤਰਕਾਰ ਨੇ ਬੁਲੇਟ ਪਰੂਫ ਜੈਕੇਟ ਵੀ ਪਾਈ ਹੋਈ ਸੀ,ਜਿਸ ‘ਤੇ ਪ੍ਰੈਸ ਲਿਖਿਆ ਹੋਇਆ ਸੀ। ਪਰ ਇਨ੍ਹੀ ਸੁਰੱਖਿਆ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਨਾਲ ਤੁਹਾਨੂੰ ਇਹ ਵੀ ਦਸ ਦਈਏ ਕੀ ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਗੋਲੀਬਾਰੀ ‘ਚ ਯੇਰੂਸ਼ਲਮ ਦੇ ਅਲ-ਕੁਦਸ ਅਖਬਾਰ ਲਈ ਕੰਮ ਕਰਨ ਵਾਲਾ ਇਕ ਹੋਰ ਫਲਸਤੀਨੀ ਪੱਤਰਕਾਰ ਵੀ ਜ਼ਖਮੀ ਹੋ ਗਿਆ ਹੈ। ਪਰ ਉਸ ਦੀ ਹਾਲਤ ਠੀਕ ਹੈ।



 ਇਹ ਗੋਲੀਬਾਰੀ ਉੱਤਰੀ ਪੱਛਮੀ ਬੈਂਕ ਦੇ ਜੇਨਿਨ ਸ਼ਹਿਰ ‘ਚ ਇਜ਼ਰਾਈਲੀ ਫੌਜੀ ਕਾਰਵਾਈ ਦੌਰਾਨ ਹੋਈ। ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਸ਼ਿਰੀਨ ਦੀ ਮੌਤ ‘ਤੇ ਦੁੱਖ ਜਤਾਇਆ ਹੈ ਅਤੇ ਇਜ਼ਰਾਈਲ ਦੀ ਸਖ਼ਤ ਆਲੋਚਨਾ ਕੀਤੀ ਹੈ। ਉਸ ਨੇ ਲਿਖਿਆ, ‘ਸਿਰ ‘ਚ ਗੋਲੀ ਲੱਗੀ। ਇਜ਼ਰਾਈਲੀ ਸੈਨਿਕਾਂ ਨੇ ਇਕ ਹੋਰ ਪੱਤਰਕਾਰ ਨੂੰ ਚੁੱਪ ਕਰਵਾ ਦਿੱਤਾ, ਪਰ ਉਹ ਸ਼ਿਰੀਨ ਦੀ ਕਹਾਣੀ ਨੂੰ ਰੋਕ ਨਹੀਂ ਸਕੇ। ਸੰਯੁਕਤ ਰਾਸ਼ਟਰ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ, ਤਾਂ ਜੋ ਇਸ ਦਾ ਪਤਾ ਲਗਾਇਆ ਜਾ ਸਕੇ।


Story You May Like