The Summer News
×
Saturday, 18 May 2024

ਨਾਗਪੁਰ 'ਚ Solar Explosive ਕੰਪਨੀ 'ਚ ਵੱਡਾ ਧ.ਮਾਕਾ, 9 ਲੋਕਾਂ ਦੀ ਮੌ.ਤ, 3 ਦੀ ਹਾਲਤ ਗੰ.ਭੀਰ

ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕੰਪਨੀ ਵਿੱਚ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਘੱਟੋ-ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਗਪੁਰ ਦੇ ਬਜ਼ਾਰਗਾਂਵ ਪਿੰਡ ਵਿੱਚ Solar Explosive ਕੰਪਨੀ ਵਿੱਚ ਧਮਾਕਾ ਹੋਇਆ। ਇਹ ਧਮਾਕਾ Solar Explosive ਕੰਪਨੀ ਦੇ ਕਾਸਟ ਬੂਸਟਰ ਪਲਾਂਟ 'ਚ ਪੈਕਿੰਗ ਦੇ ਸਮੇਂ ਹੋਇਆ। ਧਮਾਕੇ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਧਮਾਕੇ 'ਚ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।


ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਨਾਗਪੁਰ ਦਿਹਾਤੀ ਦੇ ਐਸਪੀ ਹਰਸ਼ ਪੋਦਾਰ ਨੇ ਘਟਨਾ ਬਾਰੇ ਗੱਲ ਕਰਦੇ ਹੋਏ ਕਿਹਾ, 'ਨਾਗਪੁਰ ਦੇ ਬਜ਼ਾਰਗਾਂਵ ਪਿੰਡ ਵਿੱਚ Solar Explosive ਕੰਪਨੀ ਵਿੱਚ ਧਮਾਕਾ ਹੋਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ Solar Explosive ਕੰਪਨੀ ਦੇ ਕਾਸਟ ਬੂਸਟਰ ਪਲਾਂਟ ਵਿੱਚ ਪੈਕਿੰਗ ਦੌਰਾਨ ਹੋਇਆ। ਫਿਲਹਾਲ, ਹੋਰ ਜਾਣਕਾਰੀ ਦੀ ਉਡੀਕ ਹੈ।


ਜਦੋਂ ਕਿ ਵਧੀਕ ਪੁਲਿਸ ਸੁਪਰਡੈਂਟ ਡਾ. ਸੰਦੀਪ ਪਖਾਲੇ ਨੇ ਘਟਨਾ ਬਾਰੇ ਦੱਸਿਆ ਕਿ ਇਸ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਅਸਲਾ ਅਤੇ ਕੈਮੀਕਲ ਮੌਜੂਦ ਹੋਣ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਧਮਾਕੇ ਦੀ ਸਹੀ ਤੀਬਰਤਾ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਵਿੱਚ 6 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਇਹ ਕੰਪਨੀ ਨਾਗਪੁਰ ਅਮਰਾਵਤੀ ਰੋਡ 'ਤੇ ਬਜ਼ਾਰ ਪਿੰਡ 'ਚ ਸਥਿਤ ਹੈ ਅਤੇ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਅੱਜ ਸਵੇਰੇ 9 ਵਜੇ ਦੇ ਕਰੀਬ ਹੋਇਆ।


ਤੁਹਾਨੂੰ ਦੱਸ ਦੇਈਏ ਕਿ ਸੋਲਰ ਕੰਪਨੀ ਭਾਰਤ ਦੀਆਂ ਕਈ ਕੰਪਨੀਆਂ ਨੂੰ ਅਸਲਾ ਸਪਲਾਈ ਕਰਦੀ ਹੈ। ਇਸ ਦੇ ਨਾਲ ਹੀ ਇਹ ਕੰਪਨੀ ਰੱਖਿਆ ਖੇਤਰ ਨਾਲ ਜੁੜੀਆਂ ਕੁਝ ਕੰਪਨੀਆਂ ਨੂੰ ਅਸਲਾ ਸਪਲਾਈ ਕਰਦੀ ਹੈ। ‘ਵਿਸਫੋਟਕਾਂ’ ਵਿੱਚ ਵੱਡੀ ਮਾਤਰਾ ਵਿੱਚ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪੈਕਿੰਗ ਦੇ ਕੰਮ ਦੌਰਾਨ ਹੋਇਆ।


 

Story You May Like