The Summer News
×
Saturday, 18 May 2024

ਅਸ.ਲਾ ਸਪਲਾਈ ਕਰਨ ਵਾਲੇ ਅੰਤਰਾਜੀ ਗਿ/ਰੋਹ ਦਾ ਪਰਦਾਫਾਸ਼, 14 ਅਸਲਿ/ਆਂ ਸਮੇਤ 5 ਦੋਸ਼ੀ ਕਾਬੂ

ਲੁਧਿਆਣਾ /ਖੰਨਾ : ਅਮਨੀਤ ਕੋਡਲ IPS ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਡਾ. ਪ੍ਰਗਿਆ ਜੈਨ IPS ਕਪਤਾਨ ਪੁਲਿਸ (ਆਈ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਪਵਨਜੀਤ, ਪੀ.ਪੀ.ਐਸ. ਡੀ.ਐਸ.ਪੀ (ਡੀ). ਇੰਚਾਰਜ ਸੀ.ਆਈ.ਏ. ਸਟਾਫ ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ-1 ਇੰਸਪੈਕਟਰ ਜਗਜੀਵਨ ਰਾਮ, ਇੰਚਾਰਜ ਨਾਰਕੋਟਿਕ ਸੈੱਲ-2 ਥਾਣੇਦਾਰ ਸੁਖਵੀਰ ਸਿੰਘ ਸਮੇਤ ਥਾਣਾ ਦੋਰਾਹਾ ਅਤੇ ਸੀ.ਆਈ.ਏ. ਸਟਾਫ ਖੰਨਾ ਦੀ ਪੁਲਿਸ ਪਾਰਟੀ ਨੇ ਉਕਤ 2 ਮੁੱਕਦਮਿਆ ਵਿੱਚ ਕੁੱਲ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 14 ਅਸਲੇ ਬ੍ਰਾਮਦ ਕੀਤੇ।


ਥਾਣਾ ਦੋਰਾਹਾ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨੇ ਮੁਖਬਰ ਦੀ ਇਤਲਾਹ ਤੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਪਿਸਟਲ ਅਤੇ 2 ਮੈਗਜੀਨ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 171 ਅ/ਧ 25/54/59 ਅਸਲਾ ਐਕਟ, ਥਾਣਾ ਦੋਰਾਹਾ ਦਰਜ ਰਜਿਸਟਰ ਕਰਕੇ ਤਫਤੀਸ਼ ਵਿੱਚ ਲਿਆਂਦੀ ਗਈ। ਦੋਸ਼ੀਆਂ ਤੋਂ ਪੁੱਛਗਿਛ ਦੌਰਾਨੇ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਇਹ ਅਸਲਾ ਮੱਧ ਪ੍ਰਦੇਸ਼ ਵਿੱਚੋਂ ਲੈ ਕੇ ਆਏ ਸਨ। ਸੀ.ਆਈ.ਏ. ਸਟਾਫ, ਖੰਨਾ ਦੀ ਇੱਕ ਵਿਸ਼ੇਸ਼ ਟੀਮ ਨੂੰ ਰੋਡ ਲਈ ਮੱਧ ਪ੍ਰਦੇਸ਼ ਵਿਖੇ ਭੇਜਿਆ ਗਿਆ। ਇਸ ਵਿਸ਼ੇਸ਼ ਟੀਮ ਵੱਲੋਂ ਬੁਰਹਾਨਪੁਰ ਮੱਧ ਪ੍ਰਦੇਸ਼ ਤੋਂ ਗੁਰਲਾਲ ਉਚਵਾਰੀ ਪੁੱਤਰ ਗੁਮਾਨ ਉਚਵਾਰੀ ਵਾਸੀ ਪਿੰਡ ਪਚੋਰੀ, ਜਿਲ੍ਹਾ ਬਰਹਾਨਪੁਰ, ਮੱਧ ਪ੍ਰਦੇਸ਼ ਅਤੇ ਰਵੀ ਨਾਗਵਾਲ ਪੁੱਤਰ ਕਿਸ਼ਨ ਨਾਹਵਾਲ ਵਾਸੀ ਪਾਂਗਰੀ ਮਾਲ. ਥਾਣਾ ਖਾਕਨਾ, ਜਿਲ੍ਹਾ ਬਰਹਾਨਪੁਰ ਮੱਧ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 10 ਪਿਸਟਲ .32 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕੀਤੇ ਗਏ ਅਤੇ ਇਹਨਾਂ ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਹੈ।


ਮਿਤੀ 25.11,2023 ਨੂੰ ਥਾਣਾ ਦੋਰਾਹਾ ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ, ਸ਼ੱਕੀ ਪੁਰਸ਼ ਦੀ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਂਡ ਦੋਰਾਹਾ ਵਿਖੇ ਮੌਜੂਦ ਸੀ ਤਾਂ ਜੀ.ਟੀ. ਰੋਡ ਪਰ ਖੰਨਾ ਸਾਇਡ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੇ ਇਸ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਪਰ ਰੋਕ ਕੇ ਨਾਮ ਪਤਾ ਪੱਛਿਆ, ਜਿਸਨੇ ਆਪਣਾ ਨਾਮ ਰਕਸਿਤ ਸੈਣੀ ਪੁੱਤਰ ਸੰਮੀ ਕੁਮਾਰ ਵਾਸੀ ਹੰਸਲੀ ਵਾਲੀ ਨੇੜੇ ਲਕਸ਼ਮਣ (ਆਟਾ ਮੰਡੀ) ਚੌਕ ਅੰਮ੍ਰਿਤਸਰ ਦੱਸਿਆ। ਰਕਸ਼ਿਤ ਸੈਣੀ ਉਕਤ ਦੇ ਪਹਿਨੇ ਪਿੱਠੂ ਬੈਗ ਦੀ ਤਲਾਸ਼ੀ ਕਰਨ ਪਰ ਇਸ ਵਿੱਚੋਂ 02 ਪਿਸਟਲ .32 ਬੋਰ ਸਮੇਤ ਮੈਗਜੀਨ, 01 ਦੇਸੀ ਪਿਸਟਲ .30 ਬੋਰ ਸਮੇਤ ਮੈਗਜ਼ੀਨ, 02 ਮੈਗਜੀਨ .32 ਬੋਰ, 01 ਮੈਗਜੀਨ .30 ਬੋਰ, 03 ਰੱਦ .9 ਐਮ.ਐਮ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 175 ਮਿਤੀ 25.11.2023 ਅ/ਧ 25/54/59 ਅਸਲਾ ਐਕਟ, ਥਾਣਾ


ਦੋਰਾਹਾ ਵਿਖੇ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੋਸ਼ੀ ਕੋਲੋਂ ਪੁੱਛਗਿਛ ਜਾਰੀ ਹੈ। ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਟੱਲ ਗਈਆਂ। ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਖੰਨਾ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਰੋਕਿਆ ਹੈ।

Story You May Like