The Summer News
×
Monday, 13 May 2024

ਵਿਆਹ ਤੋਂ ਬਾਅਦ ਜਬਰਦਸਤੀ ਸਰੀਰਕ ਸਬੰਧ ਬਲਾਤਕਾਰ ਹੈ ਜਾਂ ਨਹੀਂ ? ਦਿੱਲੀ ਹਾਈ ਕੋਰਟ ਨਹੀਂ ਲੈ ਸਕੀ ਕੋਈ ਫੈਸਲਾ

ਲੁਧਿਆਣਾ : ਵਿਆਹ ਤੋਂ ਬਾਅਦ ਪਤੀ ਵੱਲੋਂ ਜਬਰਦਸਤੀ ਸਰੀਰਕ ਸਬੰਧ ਬਣਾਏ ਜਾਣ ਨੂੰ ਬਲਾਤਕਾਰ ਮੰਨੀਆਂ ਜਾਵੇ ਜਾ ਨਹੀਂ ਇਸ ‘ਤੇ ਦਿੱਲੀ ਹਾਈ ਕੋਰਟ ਕੋਈ ਫੈਸਲੇ ‘ਤੇ ਨਹੀਂ ਪਹੁੰਚ ਸਕੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਜਾਵੇਗਾ। ਕਿਉਂ ਕਿ ਦੋ ਜੱਜ, ਜਸਟਿਸ ਰਾਜੀਵ ਸ਼ਕਧਰ ਤੇ ਜਸਟਿਸ ਹਰੀ ਸ਼ੰਕਰ, ਵਿਆਹ ਤੋਂ ਬਾਅਦ ਬਲਾਤਕਾਰ ਨੂੰ ਅਪਰਾਧ ਬਣਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਬੈਚ ‘ਤੇ ਆਪਣੇ ਫੈਸਲੇ ‘ਤੇ ਸਹਿਮਤ ਹੋਣ ਵਿੱਚ ਅਸਫਲ ਰਹੇ।


ਪਟੀਸ਼ਨਕਰਤਾਵਾਂ ਨੇ ਆਈਪੀਸੀ (ਬਲਾਤਕਾਰ) ਦੀ ਧਾਰਾ 375 ਦੇ ਤਹਿਤ ਵਿਆਹੁਤਾ ਬਲਾਤਕਾਰ ਨੂੰ ਇਸ ਆਧਾਰ ‘ਤੇ ਚੁਣੌਤੀ ਦਿੱਤੀ ਸੀ ਕਿ ਇਹ ਉਨ੍ਹਾਂ ਵਿਆਹੁਤਾ ਔਰਤਾਂ ਨਾਲ ਵਿਤਕਰਾ ਕਰਦੀ ਹੈ ਜੋ ਆਪਣੇ ਪਤੀਆਂ ਦੁਆਰਾ ਜਿਨਸੀ ਤੌਰ ‘ਤੇ ਪਰੇਸ਼ਾਨ ਕਰਦੀਆਂ ਹਨ। ਆਈਪੀਸੀ ਦੀ ਧਾਰਾ 375 ਦਾ ਅਪਵਾਦ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਦਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਵਿਆਹ ਵਿੱਚ ਆਪਣੀ ਪਤਨੀ ਨਾਲ ਜ਼ਬਰਦਸਤੀ ਸੈਕਸ ਕਰਨ ਵਾਲਾ ਵਿਅਕਤੀ ਬਲਾਤਕਾਰ ਨਹੀਂ ਹੈ।


Story You May Like