The Summer News
×
Thursday, 16 May 2024

IAS ਦਾ ਪੇਪਰ ਦੇਣ ਲੁਧਿਆਣਾ ਪਹੁੰਚਿਆ ਸਭ ਤੋਂ ਛੋਟੇ ਕੱਦ ਵਾਲਾ ਨੌਜਵਾਨ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ

ਲੁਧਿਆਣਾ, 28 ਮਈ : ਲੁਧਿਆਣਾ ਦੇ 'ਚ ਅੱਜ ਇੱਕ ਨੌਜਵਾਨ ਜਿਸਦਾ ਕੱਦ ਮਹਿਜ਼ 3 ਫੁੱਟ ਤੇ 1 ਇੰਚ ਹੈ ਸਭ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਗਿਆ। ਇਹ ਨੌਜਵਾਨ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਇਸਦਾ ਨਾਮ ਸ਼ੋਕਤ ਰਾਮ ਹੈ। ਉਸਨੇ ਦੱਸਿਆ ਕੇ ਉਹ IAS ਬਣਨ ਦੀ ਇੱਛਾ ਰੱਖਦਾ ਹੈ ਤੇ ਉਸੇ ਦੀ ਤਿਆਰੀ ਕਰਕੇ ਉਹ ਅੱਜ ਇਥੇ IAS ਦਾ ਪੇਪਰ ਦੇਣ ਪਹੁੰਚਿਆ ਹੈ। ਇਸ ਮੌਕੇ ਉਸਨੂੰ ਦੇਖਣ ਲਈ ਤੇ ਉਸਦੇ ਨਾਲ ਸੈਲਫੀਆਂ ਤੇ ਫੋਟੋਆਂ ਲੈਣ ਵਾਲਿਆਂ ਦਾ ਤਾਂਤਾ ਲੱਗ ਗਿਆ। ਲੋਕਾਂ ਨੇ ਇਸ ਨੌਜਵਾਨ ਦੇ ਸਾਹਸ ਨੂੰ ਸਲਾਮ ਕੀਤਾ ਕਿ ਇਸ ਨੌਜਵਾਨ ਨੇ ਦੁਨੀਆ ਕੀ ਕਹਿੰਦੀ ਇਸਦੀ ਬਿਲਕੁਲ ਪ੍ਰਵਾਹ ਨਾ ਕਰਦੇ ਹੋਏ ਆਪਣੇ ਸੁਪਨਿਆਂ ਤੇ ਆਪਣੇ ਗੋਲ਼ ਨੂੰ ਪੂਰਾ ਕਰਨ ਲਈ ਅੱਜ ਇਥੇ ਆ ਕੇ IAS ਦੇ ਪੇਪਰ ਦੇਣ ਆਇਆ ਹੈ।

Story You May Like