The Summer News
×
Monday, 20 May 2024

ਸੜਕ ਹਾਦਸੇ ਚ ਕਿਸਾਨ ਦੀ ਮੌਤ, ਦੋ ਜਖ਼ਮੀ

ਸਮਰਾਲਾ, 12 ਮਈ:  ਸਮਰਾਲਾ ਦੇ ਮਾਛੀਵਾੜਾ ਰੋਡ ਵਿਖੇ ਹੋਏ ਸੜਕ ਹਾਦਸੇ ਚ ਕਿਸਾਨ ਦੀ ਮੌਤ ਹੋ ਗਈ। ਉਸਦਾ ਭਰਾ ਅਤੇ ਦੋ ਮਜ਼ਦੂਰ ਜਖ਼ਮੀ ਹੋਏ। ਪਟਿਆਲਾ ਦਾ ਰਹਿਣ ਵਾਲਾ ਇਹ ਕਿਸਾਨ ਤੂੜੀ ਬਣਾਉਣ ਦਾ ਕੰਮ ਕਰਦਾ ਸੀ। ਓਹ ਜਦੋਂ ਤੂੜੀ ਬਣਾਉਣ ਲਈ ਆਪਣੇ ਟਰੈਕਟਰ ਟਰਾਲੀ ਅਤੇ ਤੂੜੀ ਵਾਲੀ ਮਸ਼ੀਨ ਲੈਕੇ ਜਾ ਰਿਹਾ ਸੀ ਤਾਂ ਤੇਜ ਰਫ਼ਤਾਰ ਟਿੱਪਰ ਨੇ ਟੱਕਰ ਮਾਰੀ। ਹਾਦਸੇ ਮਗਰੋਂ ਟਿੱਪਰ ਡਰਾਈਵਰ ਫ਼ਰਾਰ ਹੋ ਗਿਆ। ਜਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। 

Story You May Like