The Summer News
×
Sunday, 19 May 2024

ਕੈਪਟਨ ਤੇ ਰੰਧਾਵਾ ਨੂੰ ਕਰਨਾ ਪੈ ਸਕਦਾ ਹੈ ਮੁਸ਼ਕਿਲਾਂ ਦਾ ਸਾਹਮਣਾ, ਜੇਲ੍ਹ ਵਿਭਾਗ ਨੇ ਜਾਰੀ ਕੀਤਾ ਨੋਟਿਸ

ਚੰਡੀਗੜ੍ਹ : ਸਾਬਕਾ CM ਕੈਪਟਨ ਅਮਰਿੰਦਰ ਸਿੰਘ 'ਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਗੈਂ+ ਗਸ+ ਟਰ ਮੁਖਤਾਰ ਅੰਸਾਰੀ ਦੇ ਮਾਮਲੇ 'ਚ ਜੇਲ੍ਹ ਵਿਭਾਗ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਵਿਭਾਗ ਨੇ ਅੰਸਾਰੀ ਦੇ ਮਾਮਲੇ ਵਿਚ ਸੀਨੀਅਰ ਵਕੀਲਾਂ ਦੀ 55 ਲੱਖ ਰੁਪਏ ਫੀਸ ਦੋਵਾਂ ਕੋਲੋਂ ਵਸੂਲਣ ਲਈ ਨੋਟਿਸ ਦਿੱਤਾ ਹੈ।


1414


1414


ਦਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਭਾਗ ਦੇ ਅਧੀਨ ਸਕੱਤਰ ਵੱਲੋਂ ਕੈਪਟਨ 'ਤੇ ਰੰਧਾਵਾ ਕੋਲੋਂ 55 ਲੱਖ ਰੁਪਏ ਵਸੂਲਣ ਦੀ ਗੱਲ ਕਹੀ ਹੈ। ਸੂਤਰਾਂ ਵਲੋਂ ਦਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਭਾਗ ਨੇ ਕੈਪਟਨ ਤੇ ਰੰਧਾਵਾ ਨੂੰ 15 ਦਿਨਾਂ ਵਿਚ ਨੋਟਿਸ ਦਾ ਜਵਾਬ ਦੇਣ ਦਾ ਸਮਾਂ ਦਿੱਤਾ ਹੈ। ਇਸ ਨੋਟਿਸ 'ਚ ਦੋਸ਼ ਲਾਇਆ ਹੈ ਕਿ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਟਰਾਂਸਫਰ ਕਰਨ ਤੋਂ ਰੋਕਣ ਲਈ ਪਿੱਛਲੀ ਸਰਕਾਰ ਨੇ ਬੇਲੋੜੇ ਢੰਗ ਨਾਲ ਮਹਿੰਗੇ ਵਕੀਲ ਕੀਤੇ ਸਨ। ਜਾਣਕਾਰੀ ਮੁਤਾਬਕ ਕੈਪਟਨ ਤੇ ਰੰਧਾਵਾ ਪਹਿਲਾਂ ਹੀ ਇਸ ਮਾਮਲੇ ਵਿਚ ਆਪਣੇ ਆਪ ਨੂੰ ਬੇਕਸੂਰ ਦਸ ਚੁੱਕੇ ਹਨ। ਦੱਸ ਦੇਈਏ ਕਿ ਜਦੋਂ ਦਾ ਜੇਲ੍ਹ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਸਮੇਂ ਤੋਂ ਦੋਵਾਂ ਧਿਰਾਂ ਵਿਚ ਟਕਰਾਅ ਵੱਧਿਆ ਨਜ਼ਰ ਆ ਰਿਹਾ ਹੈ।

Story You May Like