The Summer News
×
Tuesday, 21 May 2024

ਗੁਲਜ਼ਾਰ ਗਰੁੱਪ ਦੀਆਂ ਸਾਲਾਨਾ ਖੇਡਾਂ ਯਾਦਗਾਰੀ ਹੋ ਨਿੱਬੜੀਆਂ

ਲੁਧਿਆਣਾ 6 ਮਾਰਚ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੀਆਂ ਸਾਲਾਨਾ ਖੇਡਾਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀਆਂ ਖ਼ਤਮ ਹੋਈਆਂ। ਜੋਸ਼ ਨਾਲ ਭਰੇ ਇਸ ਸਾਲਾਨਾ ਖੇਡ ਮੇਲੇ ਵਿਚ ਗੁਲਜ਼ਾਰ ਗਰੁੱਪ ਦੇ ਕੰਪਿਊਟਰ ਸਾਇੰਸ,ਇਲੈਕਟ੍ਰੋਨਿਕ ਇੰਜੀਨੀਅਰਿੰਗ,ਮਕੈਨੀਕਲ ਇੰਜੀਨੀਅਰਿੰਗ, ਮਾਸ ਕਮਿਊਨੀਕੇਸ਼ਨ, ਮੈਨੇਜਮੈਂਟ ਸਮੇਤ ਸਭ ਵਿਭਾਗਾਂ ਦਰਮਿਆਨ ਵੱਖ-ਵੱਖ ਈਵੇਂਟਸ ਦੇ ਮੁਕਾਬਲੇ ਸ਼ੁਰੂ ਕੀਤੇ ਗਏ। ਇਸ ਸਮਾਰੋਹ ਦੇ ਮੁੱਖ ਮਹਿਮਾਨ ਖੰਨਾ ਦੇ ਡੀ ਐੱਸ ਪੀ ਕਰਨੈਲ ਸਿੰਘ ਮੁੱਖ ਮਹਿਮਾਨ ਸਨ।


ਜਿਸ ਵਿਚ 1800 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਜਦ ਇਨ੍ਹਾਂ ਵਿਚ ਲੜਕੀਆਂ ਦੀ ਗਿਣਤੀ 800 ਦੇ ਕਰੀਬ ਸੀ। ਆਊਟ ਡੋਰ ਕੈਟਾਗਰੀ ਵਿਚ ਵਿਦਿਆਰਥੀਆਂ ਨੇ ਐਥਲੈਟਿਕ ਵਿਚ ਲਾਂਗ ਜੰਪ,ਹਾਈ ਜੰਪ,ਜੈਲਵਿਨ, ਡਿਸਕਸ ਥ੍ਰੋ,100 ਮੀਟਰ ਅਤੇ 200 ਮੀਟਰ ਰੇਸ,ਕ੍ਰਿਕਟ ਸਮੇਤ ਕੁੱਲ 23 ਖੇਡਾਂ ਵਿਚ ਹਿੱਸਾ ਲਿਆ। ਇਸ ਤੋ ਇਲਾਵਾ ਕਈ ਹੋਰ ਖੇਡਾਂ ਜਿਵੇਂ ਵਾਲੀਬਾਲ, ਹਾਈ ਜੰਪ, ਲਾਂਗ ਜੰਪ, ਜੈਵਲਿਨ ਥਰੋਂ, ਡਿਸਕਸ ਥਰੌ, ਫੁੱਟਬਾਲ, ਕਬੱਡੀ ਆਦਿ ਖੇਡਾਂ ਵੀ ਕਰਵਾਇਆ ਗਈਆਂ। ਵਿਦਿਆਰਥੀਆਂ ਨੇ ਵੱਖ-ਵੱਖ ਇਨ ਡੋਰ ਖੇਡਾਂ ਜਿਵੇਂ ਟੇਬਲ ਟੈਨਿਸ, ਬੈਡਮਿੰਟਨ, ਕੋਰਮ, ਚੈੱਸ, ਜਿਮਨਾਸਟਿਕ ਆਦਿ ਵਿਚ ਵੀ ਹਿੱਸਾ ਲਿਆ। ਸਮਾਗਮ ਦੇ ਸਮਾਪਨ ਵਿਚ ਫਨ ਗੇਮਜ਼ ਜਿਵੇਂ ਟੱਗ ਆਫ਼ ਵਾਰ, ਪਟੈਟੋ ਰੇਸ, ਕ ਰੇਸ, ਈਟਿੰਗ ਨੂਡਲਜ਼, ਫਾਇੰਡਂਗ ਬਾੱਲਜ਼ ਇਨ ਮੱਡ, ਥ੍ਰੀ ਲੈਗਡ ਰੇਸ ਆਦਿ ਨੇ ਸਾਰੇ ਮੌਜੂਦ ਲੋਕਾਂ ਦਾ ਖੂਬ ਮੌਨਰੰਜਨ ਕੀਤਾ। ਇਸ ਖੇਡ ਦਿਹਾੜੇ ਦਾ ਸਭ ਤੋਂ ਦਿਲਚਸਪ ਮੈਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿਚਕਾਰ ਐਥਲੈਟਿਕਸ ਅਤੇ ਵਾਲੀਬਾਲ ਮੁਕਾਬਲਿਆਂ ਦੇ ਮੈਚ ਰਹੇ ਜਿਸ ਦਾ ਸਾਰੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ।


ਇਸ ਦੇ ਇਲਾਵਾ ਰੱਸਾਕਸ਼ੀ ਦੇ ਖੇਡ ਵਿਚ ਖਿਡਾਰੀਆਂ ਦੇ ਨਾਲ ਨਾਲ ਦਰਸ਼ਕ ਵੀ ਖੂਬ ਉਤਸ਼ਾਹਿਤ ਨਜ਼ਰ ਆਏ। ਅਖੀਰ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਓਵਰਆਲ ਟਰਾਫ਼ੀ ਬਿਜ਼ਨੈੱਸ ਸਟੱਡੀਜ਼ ਵਿਭਾਗ ਨੇ ਜਿੱਤੀ। ਜਦ ਕਿ ਪੈਰਾਮੈਡੀਕਲ ਵਿਭਾਗ ਰਨਰ ਅਪ ਰਿਹਾ । ਬੈੱਸ ਮਾਰਚ ਪਾਸਟ ਦੀ ਟ੍ਰਾਫੀ ਕੰਪਿਊਟਰ ਸਾਇੰਸ ਵਿਭਾਗ ਨੇ ਜਿੱਤੀ।


ਇਸ ਮੌਕੇ ਤੇ ਮੁੱਖ ਮਹਿਮਾਨ ਕਰਨੈਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਇਕ ਵਿਦਿਆਰਥੀ ਦੀ ਚੰਗੀ ਪਰਸਨੇਲਿਟੀ ਬਣਾਉਣ ਦੇ ਨਾਲ ਨਾਲ ਸਕਾਰਤਮਕ ਸੋਚ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਦੇ ਸਫਲ ਜੀਵਨ ਦੀ ਕਾਮਨਾ ਕੀਤੀ ।
ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਚੀਨ,ਯੂਰਪ ਅਤੇ ਅਮਰੀਕਾ ਦੀ ਤਰਾਂ ਸਾਡੇ ਦੇਸ਼ ‘ਚ ਵੀ ਸਕੂਲ ਪੱਧਰ ਤੇ ਹੀ ਖੇਡਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ ‘ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ ‘ਚ ਵੱਧ ਤੋਂ ਵੱਧ ਭਾਗ ਲੈਣ ।


ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ ‘ਚ ਮੁਕਾਬਲਾ ਕਰਨ,ਜਿੱਤ ਹਾਸਲ ਕਰਨ ਦਾ ਜਜ਼ਬਾ ਹਾਸਿਲ ਕਰਨ,ਕਿਸੇ ਵੀ ਨਤੀਜੇ ਨੂੰ ਸਵੀਕਾਰ ਕਰਨ ਅਤੇ ਦੁਬਾਰਾ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ । ਇਸ ਲਈ ਸਿਰਫ਼ ਗੋਲਡ ਮੈਡਲ ਲਈ ਖੇਡਣ ਦੀ ਬਜਾਏ ਸਾਰਿਆ ਨੂੰ ਖੇਡਾਂ ‘ਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਰੂਰੀ ਹੈ । ਅੰਤ ‘ਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ ਗਏ ਅਤੇ ਰੰਗ-ਬਰੰਗੇ ਗੁਬਾਰੇ ਛੱਡੇ ਗਏ । ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਾਰਿਆ ਨੂੰ ਵੱਧ ਤੋਂ ਵੱਖ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ ।


 

Story You May Like