The Summer News
×
Saturday, 18 May 2024

ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਤੋਂ ਮੈਂ ਹੋਇਆ ਪ੍ਰਭਾਵਿਤ- ਡਾ.ਧਰਮਵੀਰ ਗਾਂਧੀ

ਚੰਡੀਗੜ੍ਹ :  ਡਾ.ਧਰਮਵੀਰ ਗਾਂਧੀ ਨੇ ਕਾਂਗਰਸ 'ਚ ਸ਼ਾਮਿਲ ਹੁੰਦਿਆਂ ਕਰਤੇ ਵੱਡੇ ਖੁਲਾਸੇ। ਗਾਂਧੀ ਬੋਲੇ ਆਮ ਆਦਮੀ ਪਾਰਟੀ ਦਾ ਮੈਂ, ਦੋ ਸਾਲ ਜਲਵਾ ਵੇਖਿਆ ਹੈ, ਪਰ ਅੱਜ ਬਦਲਾਵ ਦੀ ਲੋੜ ਹੈ ਦੇਸ਼ ਪੱਦਰ ਤੇ। ਇਸ ਕਰਕੇ ਸਾਨੂੰ ਸੂਬੀਆਂ ਦੇ ਭੇਦਭਾਵ ਛੱਡ ਦੇਸ਼ ਲਈ ਇਕ ਹੋਣ ਦੀ ਲੋੜ ਹੈ। ਭਾਜਪਾ ਦੀ ਤਾਨਾਸ਼ਾਹੀ ਖਿਲਾਫ ਸਭ ਨੂੰ ਇਕ ਹੋਣ ਦੀ ਲੋੜ ਹੈ।


ਪ੍ਰੈਸ ਵਾਰਤਾ ਕਰਦਿਆਂ ਗਾਂਧੀ ਬੋਲੇ ਕਿ ਕਾਂਗਰਸ ਪਾਰਟੀ ਨਾਲ ਜੁੜਕੇ ਇਤਿਹਾਸ ਰਚਣ ਦੀ ਤਿਆਰੀ ਹੈ। 2014 'ਚ ਗਾਂਧੀ ਨੇ ਆਮ ਆਦਮੀ ਪਾਰਟੀ ਤੋਂ ਪਟਿਆਲਾ 'ਚ ਲੋਕਸਭਾ ਚੋਣ ਲੜਕੇ ਪ੍ਰਨੀਤ ਕੌਰ ਨੂੰ ਵੱਡੀ ਲੀਡ ਨਾਲ ਹਰਾਇਆ ਸੀ।ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ 2016 'ਚ ਗਾਂਧੀ ਨੇ ਆਮ ਆਦਮੀ ਪਾਰਟੀ ਨਾਲ ਵਿਚਾਰਧਾਰਾ ਨਾ ਮਿਲਣ ਤੇ ਆਪ ਤੋਂ ਦੂਰੀ ਬਣਾ ਲਈ ਸੀ।


ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਂਗਰਸ 'ਚ ਸ਼ਾਮਿਲ ਹੋਣ ਦਾ ਸਭ ਤੋਂ ਵੱਡਾ ਕਾਰਨ ਰਾਹੁਲ ਦੀ 'ਭਾਰਤ ਜੋੜੋ ਯਾਤਰਾ' ਤੇ ਮਹੱਬਤ ਦੀ ਦੁਕਾਨ ਹੈ। ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਦੇਸ਼ 'ਚ ਜਿਹੜੀ ਹਵਾ ਚਲ ਰਹੀ ਹੈ ਮੈਂ ਉਸਤੋਂ ਪ੍ਰੇਸ਼ਾਨ ਹਾਂ। ਮੈਂ ਲੋਕਾਂ ਦੇ ਫ੍ਰੀ ਇਲਾਜ ਕਰ ਰਿਹਾਂ। ਮੈਂ ਇਤਿਹਾਸ ਬਦਲਣ ਦਾ ਹਿੱਸਾ ਬਣਨ ਆਇਆ ਹਾਂ। ਜਿਹੜਾ ਲੋਕਤੰਤਰ ਦੀ ਇੱਜਤ ਕਰਦਾ ਹੈ, ਉਹਨਾਂ ਸਾਰੀਆਂ ਨੂੰ ਕਾਂਗਰਸ ਚ ਸ਼ਾਮਿਲ ਹੋਣਾ ਚਾਹੀਦਾ ਹੈ। ਗਾਂਧੀ ਨੇ ਕਿਹਾ ਪਰਨੀਤ ਕੌਰ ਜਿਹੜੀ ਪਾਰਟੀ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਉਸ ਪਾਰਟੀ ਤੋਂ ਚੌਣ ਲੜ ਰਹੇ ਨੇ, ਜੇ ਕਾਂਗਰਸ ਨੇ ਮੌਕਾ ਦਿੱਤਾ ਤਾਂ ਮੈਂ ਪਰਨੀਤ ਕੌਰ ਨਾਲ ਮੁਕਾਬਲਾ ਕਰਨ ਲਈ ਤਿਆਰ ਹਾਂ।

Story You May Like