The Summer News
×
Sunday, 16 June 2024

ਲੁਧਿਆਣਾ ਦੀ ਤਰੱਕੀ ਲਈ ਭਾਜਪਾ ਦੇ ਹੱਥ ਮਜ਼ਬੂਤ ਕਰਨ ਦਾ ਦਿੱਤਾ ਹੋਕਾ

ਰਵਨੀਤ ਬਿੱਟੂ ਦੇ ਹੱਕ ‘ਚ ਤ੍ਰਿਪਤ ਕੌਰ ਵੱਲੋਂ ਡੋਰ ਟੂ ਡੋਰ ਪ੍ਰਚਾਰ


ਲੁਧਿਆਣਾ, 23 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦਾ ਚੋਣ ਪ੍ਰਚਾਰ ਦਿਨੋਂ ਦਿਨ ਜ਼ੋਰ ਫੜਦਾ ਜਾ ਰਿਹਾ ਹੈ, ਲਗਾਤਾਰ ਜਿੱਥੇ ਰਵਨੀਤ ਬਿੱਟੂ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ, ਉਥੇ ਉਹਨਾਂ ਡੇ ਪਰਿਵਾਰਿਕ ਮੈਂਬਰਾਂ ਨੇ ਵੀ ਬਿੱਟੂ ਦੀ ਚੋਣ ਕਮਾਨ ਨੂੰ ਆਪਣੇ ਹਥਾਂ ਵਿੱਚ ਲੈ ਲਿਆ ਹੈ, ਜਿਸ ਦੇ ਚਲਦੇ ਰਵਨੀਤ ਬਿੱਟੂ ਦੀ ਭਾਬੀ ਤ੍ਰਿਪਤ ਕੌਰ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਦੌੜਵਨ ਉਹਨਾ ਨੇ ਆਪਣੇ ਸੰਬੋਧਨ ‘ਚ ਕਿਹਾ ਮੋਦੀ ਸਰਕਾਰ ਦੀਆਂ ਜਨ ਹਿਤੈਸ਼ੀ ਨੀਤੀਆਂ ਦੇ ਚਲਦੇ ਪੰਜਾਬ ‘ਚ ਭਾਜਪਾ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਤੇ ਲੁਧਿਆਣਾ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਵੇਗੀ। ਉਹਨਾਂ ਕਿਹਾ ਲੁਧਿਆਣਾ ਦੀ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਸਮੱਸਿਆ ਤੇ ਪ੍ਰਦੂਸ਼ਨ ਹੈ, ਜਿਸ ਦੇ ਹੱਲ ਲਈ ਜਿੱਥੇ ਲੁਧਿਆਣਾ ‘ਚ ਮੈਟਰੋ ਲਿਆਉਣ ਦੀ ਜ਼ਰੂਰਤ ਹੈ, ਉਥੇ ਇਲੈਕਟ੍ਰਿਕ ਬੱਸਾਂ ਦੀ ਬੇਹੱਦ ਲੋੜ ਹੈ, ਇਹ ਚੀਜ਼ਾਂ ਤਾਂ ਹੀ ਸੰਭਵ ਹਨ ਜੇਕਰ ਲੁਧਿਆਣਾ ਕੇਂਦਰ ‘ਚ ਬਣਨ ਜਾ ਰਹੀ ਭਾਜਪਾ ਸਰਕਾਰ ਦਾ ਹਿੱਸਾ ਹੋਵੇਗਾ, ਇਸ ਲਈ ਆਪਣੇ ਤੇ ਆਪਣੇ ਸ਼ਹਿਰ ਦੀ ਬਿਹਤਰੀ ਭਾਜਪਾ ਦੇ ਹੱਥ ਮਜ਼ਬੂਤ ਕਰੀਏ ਤੇ ਰਵਨੀਤ ਬਿੱਟੂ ਨੂੰ ਤੀਜੀ ਵਾਰ ਲੁਧਿਆਣਾ ਤੀਜੀ ਵਾਰ ਸਾਂਸਦ ਚੁਣੀਏ।

Story You May Like