The Summer News
×
Thursday, 16 May 2024

ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੇ 22 ਅਪ੍ਰੈਲ ਨੂੰ ਰੋਸ ਰੈਲੀ ਦਾ ਕੀਤਾ ਐਲਾਨ

ਲੁਧਿਆਣਾ, 19 ਅਪ੍ਰੈਲ : ਮੈਰੀਟੋਰੀਅਸ ਟੀਚਰਜ਼ ਯੂਨੀਅਨ, ਪੰਜਾਬ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਕੁੰਭਕਰਨੀ ਨੀਦ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ 22 ਅਪ੍ਰੈਲ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਦਿਨੀਂ ਵੱਖਰੇ ਵੱਖਰੇ ਮੈਰੀਟੋਰੀਅਸ ਸਕੂਲਾਂ ਵਲੋਂ ਕੀਤੇ ਗਏ ਸੰਕੇਤਕ ਪ੍ਰਦਰਸ਼ਨ ਵਿਚ ਚੇਤਾਵਨੀ ਦਿਤੀ ਗਈ ਸੀ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਨਾਂ ਹੋਈ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।


ਇਸ ਸੰਬੰਧ ਵਿਚ ਮੈਰੀਟੋਰੀਅਸ ਟੀਚਰਜ਼ ਯੂਨੀਅਨ, ਪੰਜਾਬ ਵਲੋਂ 15 ਅਪ੍ਰੈਲ ਨੂੰ ਸੂਬਾ-ਪੱਧਰੀ ਮੀਟਿੰਗ ਕੀਤੀ ਗਈ। ਅਜੈ ਕੁਮਾਰ ਨੇ ਕਿਹਾ ਕਿ ਜਿਹੜੀ (ਆਪ) ਸਰਕਾਰ ਸਿੱਖਿਆ ਦੇ ਨਾਮ ’ਤੇ ਸੱਤਾ ਵਿਚ ਆਈ ਹੈ ਉਹਨਾਂ ਵਲੋਂ ਸੂਬੇ ਦੇ ਮੋਹਰੀ ਦਰਜਾ ਰੱਖਦੇ ਮੈਰੀਟੋਰੀਅਸ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ, ਜੋ ਸਹੀ ਪ੍ਰਕਿਰਿਆ ਰਾਹੀਂ ਭਰਤੀ ਹੋਏ ਹਨ, ਨੌੱ ਸਾਲਾਂ ਤੋੰ ਠੇਕੇ ’ਤੇ ਕੰਮ ਕਰਨ ਦਾ ਸੰਤਾਪ ਹੰਢਾ ਰਹੇ ਹਨ, ਇਸ ਲਈ ਸਿੱਖਿਆ ਵਿਭਾਗ ਵਿਚ ਰੈਗੂਲਰ ਹੋਣ ਲਈ ਪੰਜਾਬ ਦੇ ਦਸ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਸਮੇਤ ਜਲੰਧਰ ਸ਼ਹਿਰ ਵਿਖੇ 22 ਅਪ੍ਰੈਲ ਨੂੰ ਰੋਸ ਰੈਲੀ ਕੱਢਣ ਦਾ ਐਲਾਨ ਕੀਤਾ ਹੈ, ਜਿਸ ਵਿਚ ਉਨ੍ਹਾਂ ਦਾ ਮੁੱਖ ਮਕਸਦ ਸਿਖਿਆ ਵਿਭਾਗ ਵਿਚ ਰੈਗੂਲਰ ਕਰਨ ਲਈ ਦਿੱਤੇ ਗਏ 2018 ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣਾ ਹੈ।


ਸੂਬਾ-ਪੱਧਰੀ ਮੀਟਿੰਗ ਵਿਚ ਕੋਆਰਡੀਨੇਟਰ ਹਰਵਿੰਦਰ ਸਿੰਘ (ਪਟਿਆਲਾ), ਕੋਆਰਡੀਨੇਟਰ ਰਾਕੇਸ਼ ਕੁਮਾਰ(ਬਠਿੰਡਾ), ਨਿਖਿਲ ਹੰਸ (ਡੀ ਪੀ ਈ, ਜਲੰਧਰ), ਵਿਕਾਸ ਪੁਰੀ (ਲੈਚਰਾਰ, ਅੰਗਰੇਜੀ), ਹਰਪ੍ਰੀਤ ਸਿੰਘ (ਗੁਰਦਾਸਪੁਰ), ਮੈਡਮ ਟੀਨਾ (ਮੋਹਾਲੀ), ਮਨੋਜ ਕੁਮਾਰ (ਫ਼ਿਰੋਜ਼ਪੁਰ), ਰਮੇਸ਼ ਕੁਮਾਰ (ਸੰਗਰੂਰ), ਮੈਡਮ ਅਵਿਨਾਸ਼ ਕੌਰ (ਅੰਮ੍ਰਿਤਸਰ) ਅਤੇ ਮੈਡਮ ਕਵਿਤਾ (ਤਲਵਾੜਾ) ਸ਼ਾਮਿਲ ਸਨ।

Story You May Like