The Summer News
×
Monday, 20 May 2024

ਦੋਰਾਹਾ ਵਿਖੇ ਨੈਸ਼ਨਲ ਹਾਈਵੇ ‘ਤੇ ਸੜਕ ਹਾਦਸਾ, 15 ਤੋਂ ਵੱਧ ਸਵਾਰੀਆਂ ਜਖ਼ਮੀ

ਦੋਰਾਹਾ, 10 ਮਈ : ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਉਪਰ ਸੜਕ ਹਾਦਸਾ ਹੋਇਆ। ਪੱਟੀ ਡੀਪੂ ਦੀ ਪੰਜਾਬ ਰੋਡਵੇਜ ਬੱਸ ਜੋਕਿ ਯਮੁਨਾ ਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਦੋਰਾਹਾ ਵਿਖੇ ਖੜ੍ਹੇ ਟਰੱਕ ਪਿੱਛੇ ਟਕਰਾ ਗਈ। ਬੱਸ ਦੀ ਪਿੱਛੇ ਇੱਕ ਕਾਰ ਟਕਰਾ ਗਈ। ਇਸ ਹਾਦਸੇ ਚ 15 ਤੋਂ ਵੱਧ ਸਵਾਰੀਆਂ ਜਖ਼ਮੀ ਹੋ ਗਈਆਂ। ਸਵਾਰੀਆਂ ਮੁਤਾਬਕ ਡਰਾਈਵਰ ਬੱਸ ਤੇਜ ਚਲਾ ਰਿਹਾ ਸੀ। ਡਰਾਈਵਰ ਨੇ ਕਿਹਾ ਕਿ ਉਹ ਕਾਰ ਨੂੰ ਬਚਾਉਂਦੇ ਹੋਏ ਬੱਸ ਨੂੰ ਟਰੱਕ ਤੋਂ ਬਚਾ ਨਹੀਂ ਸਕਿਆ। ਓਥੇ ਹੀ ਸਰਕਾਰੀ ਹਸਪਤਾਲ ਖੰਨਾ ਦੇ ਡਾਕਟਰ  ਨਵਦੀਪ ਜੱਸਲ ਨੇ ਦਸਿਆ ਕਿ ਓਹਨਾਂ ਕੋਲ ਸੱਤ ਜਖਮੀਆਂ ਨੂੰ ਇੱਥੇ ਦਾਖਲ ਕਰਾਇਆ ਗਿਆ। ਜਿਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Story You May Like