The Summer News
×
Tuesday, 14 May 2024

ਲੁਧਿਆਣਾ ਤੋਂ ਅਗਵਾ ਹੋਇਆ ਬੱਚਾ ਪੁਲਿਸ ਨੇ 12 ਘੰਟੇ 'ਚ ਕੀਤਾ ਬਠਿੰਡਾ ਤੋਂ ਬਰਾਮਦ

ਲੁਧਿਆਣਾ : ਭਰਤ ਸ਼ਰਮਾ - ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਇਆ ਤਿੱਨ ਮਹੀਨੇ ਦਾ ਬੱਚਾ ਪੁਲਿਸ ਨੇ ਬਠਿੰਡੇ ਤੋਂ ਰਿਕਵਰ ਕਰ ਲਿਆ ਹੈ ਅਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਬੱਚੇ ਨੂੰ ਬੀਤੇ ਦਿਨ ਸਵੇਰੇ ਤਿੰਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਬਠਿੰਡਾ ਵਿਚ ਉਨ੍ਹਾਂ ਨੇ ਅੱਗੇ ਇਹ ਬੱਚਾ ਵੇਚਿਆ ਸੀ|  ਪੁਲੀਸ ਦੀ ਮੁਸਤੈਦੀ ਦੇ ਚੱਲਦਿਆਂ ਬੱਚੇ ਨੂੰ ਮਹਿਜ਼ 12 ਘੰਟਿਆਂ ਦੇ ਅੰਦਰ ਹੀ ਬਰਾਮਦ ਕਰ ਲਿਆ ਗਿਆ ਅਤੇ ਤਿੰਨੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ| ਪੁਲੀਸ ਕਮਿਸ਼ਨਰ ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਖੁਲਾਸੇ ਕਰ ਸਕਦੇ ਨੇ ਇਸ ਨੂੰ ਮਨੁੱਖੀ ਤਸਕਰੀ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ|


ਮੋਬਾਇਲ ਟੈਰੇਸ ਤੋਂ ਮਿਲੀ ਲੁਕੇਸ਼ਨ



ਪੁਲੀਸ ਵੱਲੋਂ ਮੁਲਜ਼ਮਾਂ ਤਕ ਮੋਬਾਈਲ ਫੋਨ ਟਰੇਸ ਕਰਕੇ ਪਹੁੰਚ ਕੀਤੀ ਗਈ ਹੈ ਜਦੋਂ ਪੁਲੀਸ ਨੂੰ ਇਸ ਸਬੰਧੀ ਪੁਖਤਾ ਜਾਣਕਾਰੀ ਮਿਲ ਗਈ ਕਿ ਬੱਚੇ ਨੂੰ ਬਠਿੰਡਾ ਲਿਜਾਇਆ ਗਿਆ ਹੈ ਤਾਂ ਪੁਲੀਸ ਦੀਆਂ ਟੀਮਾਂ ਵਲੋਂ ਬਠਿੰਡਾ ਪੁਲੀਸ ਦੇ ਨਾਲ ਰਾਬਤਾ ਕਾਇਮ ਕਰਕੇ ਸਾਂਝਾ ਆਪਰੇਸ਼ਨ ਚਲਾ ਕੇ ਬੱਚੇ ਨੂੰ ਦੇਰ ਰਾਤ ਬਠਿੰਡਾ ਤੋਂ ਰਿਕਵਰ ਕਰ ਲਿਆ ਗਿਆ| ਹਾਲਾਂਕਿ ਇਸ ਸਬੰਧੀ ਪੁਲਿਸ ਕਮਿਸ਼ਨਰ ਪ੍ਰੈੱਸ ਕਾਨਫ਼ਰੰਸ ਕਰਕੇ ਹੀ ਬਾਕੀ ਜਾਣਕਾਰੀ ਸਾਂਝੀ ਕਰਨਗੇ ਪਰ ਮੰਨਿਆ ਜਾ ਰਿਹਾ ਹੈ ਕਿ 50 ਹਜ਼ਾਰ ਰੁਪਏ ਵਿੱਚ ਬਚਾ ਕੇ ਬਠਿੰਡਾ ਵੇਚ ਦਿੱਤਾ ਸੀ ਅਤੇ ਪੁਲੀਸ ਨੇ ਬਠਿੰਡਾ ਤੋਂ ਹੀ ਇਸ ਬੱਚੇ ਨੂੰ ਰਿਕਵਰ ਕੀਤਾ ਹੈ|


ਮਨੁੱਖੀ ਤਸਕਰੀ ਦਾ ਮਾਮਲਾ



ਇਸ ਪੂਰੇ ਮਾਮਲੇ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਉਂ ਕਿ ਮੁਲਜ਼ਮਾਂ ਵੱਲੋਂ ਜਦੋਂ ਘਰ ਦੇ ਅੰਦਰ ਬੱਚੇ ਨੂੰ ਅਗਵਾ ਕੀਤਾ ਗਿਆ ਦੋਵਾਂ ਨੇ ਉਸ ਦੀ ਮਾਂ ਦੀ ਕੁੱਟਮਾਰ ਕਰਕੇ ਉਸ ਤੋਂ ਬੱਚਾ ਖੋਹ ਲਿਆ ਉਨ੍ਹਾਂ ਦੀ ਮਨਸ਼ਾ ਪਹਿਲਾਂ ਤੋਂ ਹੀ ਬੱਚੇ ਨੂੰ ਨਾਲ ਲੈ ਕੇ ਜਾਣਾ ਸੀ ਬੱਚਾ ਤਿੰਨ ਮਹੀਨੇ ਦਾ ਹੋਣ ਕਰਕੇ ਉਹ ਸਾਫਟ ਟਾਰਗੇਟ ਮੰਨਿਆ ਜਾ ਰਿਹਾ ਸੀ| ਜਿਸ ਕਰਕੇ ਇਨ੍ਹਾਂ ਅਗਵਾਕਾਰਾਂ ਨੇ ਪੂਰੀ ਸਾਜਿਸ਼ ਦੇ ਨਾਲ ਉਸ ਨੂੰ ਅਗਵਾ ਕਰਨ ਦੀ ਪਲਾਨਿੰਗ ਕੀਤੀ|


ਵੱਡੇ ਨੈੱਟਵਰਕ ਦਾ ਹੋ ਸਕਦੈ ਖੁਲਾਸਾ



ਲੁਧਿਆਣਾ ਪੁਲੀਸ ਨੂੰ ਉਮੀਦ ਹੈ ਕਿ ਇਸ ਬਰਾਮਦਗੀ ਤੋਂ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਹੋ ਸਕਦਾ ਹੈ ਜੋ ਮਨੁੱਖੀ ਤਸਕਰੀ ਦੇ ਵਿੱਚ ਜੁਡ਼ਿਆ ਹੋਇਆ ਹੈ ਕਿਉਂਕਿ ਬੱਚੇ ਨੂੰ ਲੁਧਿਆਣਾ ਤੋਂ ਅਗਵਾ ਕਰ ਕੇ ਬਠਿੰਡਾ ਵਿਚ ਵੇਚ ਦਿੱਤਾ ਗਿਆ ਇਸ ਨੂੰ ਇੰਟਰਸਟੇਟ ਗੈਂਗ ਦੇ ਹੋਣ ਦਾ ਵੀ ਖਦਸ਼ਾ ਜੁਡ਼ਿਆ ਹੋਇਆ ਹੈ| ਬੱਚਾ ਇਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀ ਹਾਲੇ ਡੇਢ ਸਾਲ ਪਹਿਲਾਂ ਹੀ ਬੱਚੇ ਦੀ ਮਾਂ ਨੇਹਾ ਦਾ ਵਿਆਹ ਹੋਇਆ ਸੀ ਉਸ ਦਾ ਪਤੀ ਮੰਜੇ ਬਣਾਉਣ ਦਾ ਕੰਮ ਕਰਦਾ ਹੈ..ਅਤੇ ਜਿਸ ਮਨਸ਼ਾ ਦੇ ਨਾਲ ਬੱਚੇ ਨੂੰ ਅਗਵਾ ਕਰਕੇ ਬਠਿੰਡਾ ਵੇਚ ਦਿੱਤਾ ਗਿਆ ਉਸ ਤੋਂ ਮਨੁੱਖੀ ਤਸਕਰੀ ਦੇ ਮਾਮਲੇ ਦਾ ਲੁਧਿਆਣਾ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਨੈੱਟਵਰਕ ਟੁੱਟਣ ਦੀ ਵੀ ਪੁਲੀਸ ਨੂੰ ਆਸ ਬੱਝੀ ਹੈ|


ਆਰਟੀਆਈ 'ਚ ਹੋਈ ਸੀ ਵੱਡੇ ਖੁਲਾਸੇ



ਲੁਧਿਆਣਾ ਤੋਂ ਸਬੰਧਤ ਰੋਹਿਤ ਸਭਰਵਾਲ ਵੱਲੋਂ ਬੀਤੇ ਸਾਲ ਆਰਟੀਆਈ ਪਾ ਕੇ ਪੰਜਾਬ ਤੋਂ ਲਾਪਤਾ ਹੋਏ ਬੱਚਿਆਂ ਦਾ ਡਾਟਾ ਮੰਗਵਾਇਆ ਗਿਆ ਸੀ ਜਿਸ ਤੋਂ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਹੁਣ ਤਕ 2013 ਤੋਂ ਲੈ ਕੇ 2018 ਤਕ 8432 ਬੱਚੇ ਲਾਪਤਾ ਹੋਏ ਸਨ ਜਿਨ੍ਹਾਂ ਵਿੱਚੋਂ 6941 ਬੱਚੇ ਤਾਂ ਲੱਭ ਲਏ ਗਏ ਪਰ 1491 ਬੱਚਿਆਂ ਦਾ ਅੱਜ ਤੱਕ ਕੋਈ ਪਤਾ ਹੀ ਨਹੀਂ ਲੱਗ ਸਕਿਆ ਹੈ..ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਬੱਚੇ ਲੁਧਿਆਣਾ ਤੋਂ ਹੀ ਲਾਪਤਾ ਹੋਏ ਸਨ..300 ਤੋਂ ਵੱਧ ਬੱਚੇ ਸਿਰਫ ਲੁਧਿਆਣਾ ਪੁਲੀਸ ਕਮਿਸ਼ਨਰੇਟ ਤੋਂ ਹੀ ਸਬੰਧਤ ਸਨ ਜਿਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਅੱਜ ਤੱਕ ਉਨ੍ਹਾਂ ਦਾ ਪਤਾ ਹੀ ਨਹੀਂ ਲੱਗ ਸਕਿਆ...ਅਜਿਹੇ ਚ ਜੇਕਰ ਪੁਲਸ ਦੇ ਹੱਥ ਮੁਲਜ਼ਮ ਲੱਗੇ ਹਨ ਤਾਂ ਇਕ ਵੱਡੇ ਨੈੱਟਵਰਕ ਦੇ ਵੀ ਟੁੱਟਣ ਦੇ ਕਿਆਸ ਲਗਾਏ ਜਾ ਸਕਦੇ ਹਨ |

ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਤੋਂ ਅਗਵਾ ਹੋਇਆ ਤਿੱਨ ਮਹੀਨੇ ਦਾ ਬੱਚਾ ਪੁਲਿਸ ਨੇ ਬਠਿੰਡੇ ਤੋਂ ਰਿਕਵਰ ਕਰ ਲਿਆ ਹੈ ਅਤੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਬੱਚੇ ਨੂੰ ਬੀਤੇ ਦਿਨ ਸਵੇਰੇ ਤਿੰਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਬਠਿੰਡਾ ਵਿਚ ਉਨ੍ਹਾਂ ਨੇ ਅੱਗੇ ਇਹ ਬੱਚਾ ਵੇਚਿਆ ਸੀ| ਪੁਲੀਸ ਦੀ ਮੁਸਤੈਦੀ ਦੇ ਚੱਲਦਿਆਂ ਬੱਚੇ ਨੂੰ ਮਹਿਜ਼ 12 ਘੰਟਿਆਂ ਦੇ ਅੰਦਰ ਹੀ ਬਰਾਮਦ ਕਰ ਲਿਆ ਗਿਆ ਅਤੇ ਤਿੰਨੇ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ| ਪੁਲੀਸ ਕਮਿਸ਼ਨਰ ਇਸ ਸੰਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਖੁਲਾਸੇ ਕਰ ਸਕਦੇ ਨੇ ਇਸ ਨੂੰ ਮਨੁੱਖੀ ਤਸਕਰੀ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ|

Story You May Like