The Summer News
×
Monday, 20 May 2024

ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਤੋਂ ਸ਼ਰਾਬ ਠੇਕੇਦਾਰ ਨਾਖੁਸ਼, 12 ਤੋਂ 16 ਪ੍ਰਤੀਸ਼ਤ ਵਾਧਾ ‘ਤੇ ਫਿਰ ਦਿੱਤੇ ਗਏ ਪੁਰਾਣੇ ਠੇਕੇਦਾਰਾਂ ਨੂੰ ਠੇਕੇ

ਲੁਧਿਆਣਾ/ਬਠਿੰਡਾ, 15 ਮਾਰਚ : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਸ਼ਰਾਬ ਨੀਤੀ ਤਹਿਤ ਮੁੜ ਸ਼ਰਾਬ ਠੇਕੇਦਾਰਾਂ ਨੂੰ 2023-24 ਲਈ 12 ਤੋਂ 16 ਪ੍ਰਤੀਸ਼ਤ ਵਾਧਾ ਦੇ ਨਾਲ ਠੇਕੇ ਦਿੱਤੇ ਗਏ ਹਨ। ਪੰਜਾਬ ਸਰਕਾਰ ਦੀ ਇਸ  ਪਾਲਸੀ ਤੋਂ ਸ਼ਰਾਬ ਠੇਕੇਦਾਰ ਨਾ ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਜਦੋਂ ਇਹ ਪਾਲਸੀ ਲਿਆਂਦੀ ਗਈ ਸੀ,  ਉਸ ਸਮੇਂ ਇਹ ਤਜਵੀਜ਼ ਰੱਖੀ ਗਈ ਸੀ, ਕਿ ਹਰ ਸਾਲ 2 ਤੋਂ 5 ਪ੍ਰਤੀਸ਼ਤ ਵਾਧੇ ਨਾਲ ਸ਼ਰਾਬ ਠੇਕੇ ਦਿੱਤੇ ਜਾਣਗੇ ਅਤੇ ਇਹ ਪਾਲਿਸੀ 2 ਤੋਂ 3 ਸਾਲਾਂ ਲਈ ਲਿਆਂਦੀ ਜਾਵੇਗੀ। ਸਾਲ  2022-23 ਵਿਚ ਜਦੋਂ ਜਦੋਂ  ਪਾਲਸੀ ਲਾਗੂ ਕੀਤੀ ਗਈ, ਤਾਂ ਇਹ ਪਾਲਿਸੀ 1 ਜੂਨ 2022 ਤੋਂ 31ਮਾਰਚ  2023 ਤਕ 9 ਮਹੀਨਿਆਂ ਲਈ ਬਣਾਈ ਗਈ ਸੀ। ਉਸ ਸਮੇਂ ਵੀ ਪੰਜਾਬ ਵਿੱਚ ਸ਼ਰਾਬ ਦਾ  ਕਾਰੋਬਾਰ ਵੱਡੇ ਠੇਕੇਦਾਰਾਂ ਵੱਲੋਂ  ਲਏ ਗਏ ਸਨ, ਕਿਉਂਕਿ ਛੋਟੇ ਠੇਕੇਦਾਰਾਂ ਵੱਲੋਂ ਇਸ ਪਾਲਿਸੀ  ਦਾ ਵਿਰੋਧ ਕੀਤਾ ਗਿਆ ਸੀ। ਬਹੁਤੇ ਸ਼ਰਾਬ ਠੇਕੇਦਾਰ ਉਸ ਸਮੇਂ ਵੀ ਸ਼ਰਾਬ ਦਾ ਕਾਰੋਬਾਰ ਛੱਡ ਗਏ ਸਨ।


ਪਰ ਹੁਣ ਪੰਜਾਬ ਸਰਕਾਰ ਵੱਲੋਂ ਸਾਲ  2023-24  ਮੁੜ ਤੋਂ ਪਿਛਲੇ ਸਾਲ ਵਾਲੀ ਸ਼ਰਾਬ ਪਾਲਿਸੀ ਨੂੰ ਲਾਗੂ ਕਰਦੇ ਹੋਏ,  12 ਤੋਂ 16 ਪ੍ਰਤੀਸ਼ਤ ਵਾਧਾ ਦੇ ਨਾਲ ਪੁਰਾਣੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਰਾਬ ਠੇਕਿਆਂ ਦੀ ਅਲਾਟਮੈਂਟ ਵਿੱਚ ਕੀਤੇ ਗਏ, ਏਡੀ ਵੱਡੀ ਪੱਧਰ ਤੇ ਵਾਧੇ ਦਾ ਸ਼ਰਾਬ ਠੇਕੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਮਾਤਰ 70 ਪ੍ਰਤੀਸ਼ਤ ਹੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਮੁੜ ਸ਼ਰਾਬ ਦੇ ਠੇਕੇ ਲਏ ਗਏ ਹਨ।  ਜ਼ਿਲ੍ਹਾ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ, ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ 1004 ਕਰੋੜ  ਰੁਪਏ ਦੇ ਵਾਧੇ ਨਾਲ ਸ਼ਰਾਬ ਠੇਕੇ ਅਲਾਟ ਕਰਨ ਦਾ ਟੀਚਾ ਰੱਖਿਆ ਗਿਆ ਹੈ।  ਜਿਸ ਕਾਰਨ ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਪਾਲਸੀ ਅਧੀਨ ਮੁੜ ਅਲਾਟ ਕੀਤੇ ਗਏ ਸ਼ਰਾਬ ਦੇ ਠੇਕੇ ਲੈਣ ਤੋਂ ਮਨਾ ਕਰ ਦਿੱਤਾ ਗਿਆ ਹੈ। ਕਿਉਂਕਿ 12 ਤੋਂ 16 ਪ੍ਰਤੀਸ਼ਤ ਦਾ ਵਾਧਾ ਬਹੁਤ ਜਾਦਾ ਹੈ।


ਜੇਕਰ ਸ਼ਰਾਬ ਛੋਟੇ ਸ਼ਰਾਬ ਕਾਰੋਬਾਰੀ ਨੂੰ ਘਾਟਾ ਪੈਂਦਾ ਹੈ ਤਾਂ ਉਸ ਨੂੰ ਵੱਡਾ ਨੁਕਸਾਨ ਝੱਲਣਾ ਮੁਸ਼ਕਿਲ ਹੋ ਜਾਵੇਗਾ, ਸ਼ਰਾਬ ਕਾਰੋਬਾਰੀ ਫਿਰ ਹੀ ਲਾਭ ਵਿੱਚ ਰਹੇਗਾ, ਜੇਕਰ ਸਰਕਾਰ ਸ਼ਰਾਬ ਦੇ ਰੇਟਾਂ ਵਿਚ ਵਾਧਾ ਕਰੇ ਅਤੇ ਦੂਸਰੇ ਸੂਬਿਆਂ ਅਤੇ ਜ਼ਿਲ੍ਹਿਆਂ ਵਿਚ ਹੋਣ ਵਾਲੀ ਸ਼ਰਾਬ ਦੀ ਬਲੈਕ ਨੂੰ ਰੋਕੇ ਅਤੇ ਪੂਰੇ ਪੰਜਾਬ ਵਿੱਚ ਸ਼ਰਾਬ ਦਾ ਇਕੋ ਹੀ ਕੀਮਤ ਹੋਵ,ਐਕਸਾਈਜ਼ ਵਿਭਾਗ ਨੂੰ ਵੀ  ਗੱਲਾਂ ਵੱਲ ਤਵੱਜੋ ਦੇਣੀ ਚਾਹੀਦੀ ਹੈ। ਤਾਂ ਹੀ ਸ਼ਰਾਬ ਠੇਕੇਦਾਰ ਨੂੰ ਘਾਟਾ  ਨਾ ਪੈ ਸਕੇ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ਪਾਲਿਸੀ ਅਧੀਨ ਇਕ ਦਮ 12 ਤੋਂ 16 ਪ੍ਰਤੀਸ਼ਤ ਕੀਤੇ ਗਏ ਵਾਧੇ ਕਾਰਨ, ਬਠਿੰਡਾ ਜ਼ਿਲੇ ਦੇ ਨਾਲ ਲਗਦੇ ਮਾਨਸਾ, ਬਰਨਾਲਾ, ਜੈਤੋ  ਅਤੇ ਮਲੋਟ ਦੇ ਠੇਕੇਦਾਰ ਸ਼ਰਾਬ ਦਾ ਠੇਕੇ  ਲੈਣ ਤੋਂ ਮਨਾ  ਕਰ ਗਏ ਹਨ।  ਜੇਕਰ ਹੁਣ ਸਰਕਾਰ ਇਹ ਠੇਕੇ ਘੱਟ ਰੇਟ ਤੇ ਦੇਵੇਗੀ ਤਾਂ ਇਸ ਦਾ ਸਾਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਏ ਬਹੁਤ ਵਪਾਰੀ ਹੁਣ ਕੋਈ ਹੋਰ ਕਿੱਤਾ  ਨਹੀਂ ਕਰ ਸਕਦੇ। ਸਰਕਾਰ ਨੂੰ ਚਾਹੀਦਾ ਹੈ, ਕਿ ਸ਼ਰਾਬ ਕਾਰੋਬਾਰ ਵਿਚ ਇਹਨਾਂ ਜਿਆਦਾ  ਵਾਧਾ ਨਾ ਕਰੋ ਕਿ ਵਪਾਰੀਆਂ ਨੂੰ ਵੱਡੇ ਘਾਟੇ ਝੱਲਣੇ ਪੈਣ।

Story You May Like